ਮੁਲਜਮਾਾਂ ਕੋਲੋਂ ਤੇਜ਼ਥਾਰ ਹਥਿਆਰ ਵੀ ਕੀਤੇ ਗਏ ਬਰਾਮਦ : ਐਸ.ਐਸ.ਪੀ.
ਕੋਟਕਪੂਰਾ, 10 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਡਾ. ਪ੍ਰਗਿਆ ਜੈਨ (ਆਈਪੀਐੱਸ) ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਸੰਗਠਿਤ ਅਪਰਾਧਾਂ ਖ਼ਿਲਾਫ਼ ਲਗਾਤਾਰ ਸਖ਼ਤ ਨਜ਼ਰ ਆ ਰਹੀ ਹੈ। ਜਿਸਦਾ ਅੰਦਾਜ਼ਾ ਇੱਥੋ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ 7 ਮਹੀਨੇ ਦੌਰਾਨ ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਕਰਦੋ ਹੋਏ 23 ਮੁਕੱਦਮੇ ਦਰਜ ਕਰਕੇ 120 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਐੱਸ.ਪੀ. (ਇੰਨਵੈਸਟੀਗੇਸ਼ਨ) ਫ਼ਰੀਦਕੋਟ ਜਸਮੀਤ ਸਿੰਘ ਸਾਹੀਵਾਲ ਦੀ ਯੋਗ ਰਹਿਨੁਮਾਈ ਹੇਠ ਅਤੇ ਡੀ.ਐੱਸ.ਪੀ. ਜੈਤੋ ਸੁਖਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਜੈਤੋ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਤੇਜ਼ਥਾਰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ। ਮਿਤੀ 7 ਮਾਰਚ 2025 ਨੂੰ ਥਾਣਾ ਜੈਤੋ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਨਛੱਤਰ ਸਿੰਘ ਪੁਲੀਸ ਪਾਰਟੀ ਸਮੇਤ ਗਸਤ ਦੇ ਸਬੰਧ ਵਿਚ ਦਾਣਾ ਮੰਡੀ ਜੈਤੋ ਪਾਸ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਜਸਵਿੰਦਰ ਸਿੰਘ ਉਰਫ਼ ਰੀਨੂ ਪੁੱਤਰ ਗੁਰਮੀਤ ਸਿੰਘ ਖਾਲਸਾ ਵਾਸੀ ਨੇੜੇ ਬਿਜਲੀ ਦਫ਼ਤਰ ਜੈਤੋ, ਸੇਠੀ ਸਿੰਘ ਉਰਫ ਗੱਗੂ ਪੁੱਤਰ ਬਲਜੀਤ ਸਿੰਘ ਵਾਸੀ ਨੇੜੇ ਕਾਲੀ ਮਾਤਾ ਦਾ ਮੰਦਰ ਜੈਤੋ, ਸੁਖਚੈਨ ਸਿੰਘ ਉਰਫ਼ ਗਗਨਾ ਪੁੱਤਰ ਸੀਰਾ ਸਿੰਘ ਵਾਸੀ ਜ਼ੈਲਦਾਰਾਂ ਵਾਲੀ ਗਲੀ ਜੈਤੋ, ਸੁਲਤਾਨ ਸਿੰਘ ਉਰਫ਼ ਸੰਨੀ ਪੁੱਤਰ ਹਰਭਗਵਾਨ ਸਿੰਘ ਵਾਸੀ ਨੇੜੇ ਬਿਜਲੀ ਦਫ਼ਤਰ ਜੈਤੋ, ਰੋਮਨ ਸਿੰਘ ਉਰਫ਼ ਮਨੀ ਪੁੱਤਰ ਜਗਸੀਰ ਸਿੰਘ, ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨਾ ਦਲ ਸਿੰਘ ਵਾਲਾ ਰੋਡ ਜੈਤੋ ਅਤੇ ਤਰਸੇਮ ਸਿੰਘ ਉਰਫ਼ ਸੇਮਾ ਪੁੱਤਰ ਗੁਰਲਾਲ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ ਵਗੈਰਾ ਚੋਰੀਆਂ, ਲੁੱਟਾਂ ਖੋਹਾਂ ਕਰਨ ਦੇ ਆਦੀ ਸਨ ਅਤੇ ਉਹ ਸਾਰੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕੋਟਕਪੂਰਾ ਰੋਡ ਜੈਤੋ ਪਰ ਬੇਅਬਾਦ ਭੱਠੇ ਪਰ ਬੈਠੇ ਲੁੱਟਾਂ ਖੋਹਾਂ ਦੀ ਯੋਜਨਾ ਬਣਾ ਰਹੇ ਹਨ। ਜਿਸ ’ਤੇ ਮੁਕੱਦਮਾ ਨੰਬਰ-23 ਮਿਤੀ 7 ਮਾਰਚ 2025 ਅ/ਧ 112(2), 223 ਬੀ.ਐੱਨ.ਐੱਸ ਥਾਣਾ ਜੈਤੋ ਦਰਜ ਰਜਿਸਟਰ ਕੀਤਾ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਅਤੇ ਇਸ ਗਿਰੋਹ ਦੇ 7 ਮੈਂਬਰਾਂ ਨੂੰ 2 ਦਸਤੇ, ਇੱਕ ਗਰਾਰੀ ਵਾਲੀ ਪਾਈਪ, ਇੱਕ ਗੰਡਾਸੀ, ਇੱਕ ਦਾਹ, ਇੱਕ ਕਿਰਪਾਨ ਸਮੇਤ ਕਾਬੂ ਕੀਤਾ ਗਿਆ। ਜਦ ਤਫਤੀਸ਼ ਦੌਰਾਨ ਦੋਸ਼ੀਆਂ ਦੇ ਕਿਰਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਦੋਸ਼ੀ ਤਰਸੇਮ ਸਿੰਘ ਉਰਫ਼ ਸੇਮਾ ਪੁੱਤਰ ਗੁਰਲਾਲ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ ਦੇ ਖ਼ਿਲਾਫ਼ ਪਹਿਲਾ ਵੀ ਕਿਰਮੀਨਲ ਕੇਸ ਦਰਜ ਰਜਿਸਟਰ ਹਨ।
ਪਹਿਲਾ ਦਰਜ ਮੁਕੱਦਮੇ-
1. ਤਰਸੇਮ ਸਿੰਘ ਉਰਫ਼ ਸੇਮਾ ਪੁੱਤਰ ਗੁਰਲਾਲ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ :- ਮੁਕੱਦਮਾ ਨੰਬਰ-63 ਮਿਤੀ 12 ਜੂਨ 2018 ਅ/ਧ 399/402/307 ਆਈ.ਪੀ.ਸੀ 25 ਅਸਲਾ ਐਕਟ ਥਾਣਾ ਤਪਾ, ਜ਼ਿਲ੍ਹਾ ਬਰਨਾਲਾ।
2 ਮੁਕੱਦਮਾ ਨੰਬਰ-131 ਮਿਤੀ 1 ਜਨਵਰੀ 2021 ਅ/ਧ 325/323/148/149 ਆਈ.ਪੀ.ਸੀ ਥਾਣਾ ਜੈਤੋ, ਜ਼ਿਲ੍ਹਾ ਫ਼ਰੀਦਕੋਟ।
3. ਮੁਕੱਦਮਾ ਨੰਬਰ-40 ਮਿਤੀ 21 ਮਾਰਚ 2021 ਅ/ਧ 22(ਬੀ)/29 ਐੱਨ.ਡੀ.ਪੀ.ਐੱਸ ਐਕਟ ਥਾਣਾ ਜੈਤੋ, ਜ਼ਿਲ੍ਹਾ ਫ਼ਰੀਦਕੋਟ।
4. ਮੁਕੱਦਮਾ ਨੰਬਰ-25 ਮਿਤੀ 28 ਜਨਵਰੀ 2022 ਅ/ਧ 21(ਬੀ) ਐੱਨ.ਡੀ.ਪੀ.ਐੱਸ ਐਕਟ ਥਾਣਾ ਸਿਵਲ ਲਾਈਨ, ਬਠਿੰਡਾ।
5. ਮੁਕੱਦਮਾ ਨੰਬਰ-28 ਮਿਤੀ 17 ਫਰਵਰੀ 2023 ਅ/ਧ 21(ਬੀ) ਐੱਨ.ਡੀ.ਪੀ.ਐੱਸ ਐਕਟ ਥਾਣਾ ਕੋਟਵਾਲੀ, ਬਠਿੰਡਾ।
ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।