ਫ਼ਰੀਦਕੋਟ 10 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਾਨਦਾਰ ਸਮਾਗਮ “ਮੁਕਤਸਰ ਵਿਕਾਸ ਮਿਸ਼ਨ ” ਵੱਲੋ ਸਿਟੀ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ। ਜਿਸ ਵਿਚ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੇ ਪ੍ਰਧਾਨ ਤੇ ਫਿਲਮ ਜਰਨਲਿਸਟ ਸ਼ਿਵਨਾਥ ਦਰਦੀ ਦੇ ਧਰਮ ਪਤਨੀ ਮਮਤਾ ਦਾ ਵਿਸੇਸ਼ ਸਨਮਾਨ ਕੀਤਾ ਗਿਆਂ।
ਪ੍ਰੈਸ ਨਾਲ ਗੱਲਬਾਤ ਸਾਂਝੀ ਕਰਦਿਆਂ ਕਲਮਾਂ ਦੇ ਰੰਗ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਤੇ ਸੰਸਥਾ ਦਾ ਧੰਨਵਾਦ ਕੀਤਾ ਅਤੇ ਅਜਿਹੇ ਚੰਗੇਰੇ ਕਾਰਜਾਂ ਦੀ ਸ਼ਲਾਘਾ ਕੀਤੀ ।
ਇਸ ਸਮੇ ਸਭਾ ਦੇ ਚੇਅਰਮੈਨ ਬੀਰ ਇੰਦਰ ਸਰਾਂ, ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਬੇਦੀ,ਜਰਨਲ ਸਕੱਤਰ ਜਸਵਿੰਦਰ ਜੱਸ,ਖਜਾਨਚੀ ਕਸਮੀਰ ਮਾਨਾ,ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋ, ਕਾਨੂੰਨੀ ਸਲਾਹਕਾਰ ਪਰਦੀਪ ਸਿੰਘ ਅਟਵਾਲ ਐਡਵੋਕੇਟ,ਗਾਇਕ ਰਾਜ ਗਿੱਲ ਭਾਣਾ, ਕੇ.ਪੀ ਸਿੰਘ, ਬਲਕਾਰ ਸਿੰਘ ਤੇ ਅਸੀਸ ਕੁਮਾਰ ਆਦਿ ਹਾਜ਼ਰ ਸਨ।
