ਫ਼ਰੀਦਕੋਟ 11 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ (ਰਜ਼ਿ ) ਮੁਕਤਸਰ ਸਾਹਿਬ ਵੱਲੋਂ ਮਿਤੀ 9 ਮਾਰਚ 2025 ਨੂੰ 4 ਸਾਹਿਤਕ ਸ਼ਖ਼ਸੀਅਤਾਂ ਨੂੰ ਵੱਖ-ਵੱਖ ਪੁਰਸਕਾਰਾਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਡਾ. ਜਸਪਾਲਜੀਤ ਸਿੰਘ ਨੂੰ “ਕਹਾਣੀਕਾਰ ਬੋਹੜ ਸਿੰਘ ਮੱਲਣ ਪੁਰਸਕਾਰ “ , ਕਵਿੱਤਰੀ ਦਿਲਪ੍ਰੀਤ ਗੁਰੀ ਨੂੰ “ ਸ੍ਰੀ ਫੁਲੇਲ ਸਿੰਘ ਫੁੱਲ ਪੁਰਸਕਾਰ “ ਅਤੇ ਮਿੰਟੂ ਮੁਕਤਸਰ ਨੂੰ “ ਗੁਰਮੀਤ ਸਿੰਘ ਚਮਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸੋ ਇਹਨਾਂ ਪੁਰਸਕਾਰਾਂ ਦੀ ਲੜੀ ਵਿੱਚ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਮੁੱਢਲੇ ਮੈਂਬਰ ਸ੍ਰੀ ਇਕਬਾਲ ਘਾਰੂ ਨੂੰ ਵੀ ਭਰੇ ਸਾਹਿਤਕ ਇਕੱਠ ਵਿੱਚ ਪ੍ਰਸਿੱਧ ਲੋਕ ਕਵੀ ਮੋਦਨ ਸਿੰਘ ਲੋਹੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਭਾ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ੍ਰੀ ਕੁਲਵੰਤ ਸਰੋਤਾ ਨੇ ਇਕਬਾਲ ਘਾਰੂ ਦੀਆਂ ਸਾਹਿਤਕ ਗਤੀਵਿਧੀਆਂ ਅਤੇ ਕਲਮੀ ਸਫ਼ਰ ਬਾਰੇ ਚਾਨਣਾ ਪਾਇਆ। ਇਕਬਾਲ ਘਾਰੂ ਨੇ ਵੀ ਪੰਜਾਬੀ ਸਾਹਿਤ ਸਭਾ ਫਰੀਦਕੋਟ ਦਾ ਇਸ ਸਨਮਾਨ ਮਿਲਣ ਤੇ ਯੋਗਦਾਨ ਦੱਸਿਆ ਅਤੇ ਉਨ੍ਹਾਂ ਨੇ ਇਹ ਸਨਮਾਨ ਸਮੁੱਚੀ ਸਾਹਿਤ ਸਭਾ ਰਜ਼ਿ ਫਰੀਦਕੋਟ ਦਾ ਹੋਣਾ ਸਵੀਕਾਰਿਆ ਅਤੇ ਪੰਸਾਬੀ ਸਾਹਿਤ ਸਭਾ ਰਜਿ ਮੁਕਤਸਰ ਸਾਹਿਬ ਦੀ ਸਮੁੱਚੀ ਟੀਮ ਦਾ ਸ਼ੁਕਰੀਆ ਅਦਾ ਕੀਤਾ। ਧਰਮ ਪ੍ਰਵਾਨਾ ਜੀ ਨੇ ਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਜਿਸ ਵਿੱਚ ਉਨ੍ਹਾਂ ਪੰਜਾਬੀ ਸਾਹਿਤ ਸਭਾ ਰਜ਼ਿ ਮੁਕਤਸਰ ਸਾਹਿਬ ਦਾ ਇਕਬਾਲ ਘਾਰੂ ਨੂੰ ਸਨਮਾਨ ਦਿੱਤੇ ਜਾਣ ਤੇ ਧੰਨਵਾਦ ਕੀਤਾ। ਇਸ ਉਪਰੰਤ ਪੰਜਾਬੀ ਸਾਹਿਤ ਸਭਾ ਸਾਦਿਕ ਵੱਲੋਂ ਤਜਿੰਦਰ ਸਿੰਘ ਬਰਾੜ, ਸਾਹਿਤ ਸਭਾ ਜੀਰਾ ਵੱਲੋਂ ਦਲਜੀਤ ਰਾਏ ਕਾਲੀਆ, ਕਲਮਾਂ ਦੇ ਰੰਗ ਸਾਹਿਤ ਸਭਾ ਵੱਲੋ ਸ਼ਿਵਨਾਥ ਦਰਦੀ ਆਦਿ ਸਭਾਵਾਂ ਦੇ ਅਹੁਦੇਦਾਰਾਂ ਨੇ ਵੀ ਇਕਬਾਲ ਘਾਰੂ ਨੂੰ ਵਧਾਈ ਦਿੱਤੀ। ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਕਰਨਲ ਬਲਬੀਰ ਸਿੰਘ ਸਰਾਂ, ਪ੍ਰੋ. ਪਾਲ ਸਿੰਘ, ਵਤਨਵੀਰ ਜ਼ਖਮੀ ( ਪ੍ਰੈਸ ਸਕੱਤਰ) , ਇੰਜੀਨੀਅਰ ਦਰਸ਼ਨ ਰੋਮਾਣਾ, ਸੁਰਿੰਦਰਪਾਲ ਸ਼ਰਮਾ ਭਲੂਰ, ਰਾਜ ਧਾਲੀਵਾਲ, ਜੋਗਿੰਦਰ ਸਿੰਘ ਘਾਰੂ, ਧਰਮ ਪ੍ਰਵਾਨਾ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ , ਮੁਖਤਿਆਰ ਸਿੰਘ ਵੰਗੜ, ਦਵਿੰਦਰ ਸੈਫ਼ੀ ਤੋਂ ਇਲਾਵਾ ਸ਼੍ਰੀ ਪਵਨ ਹਰਚੰਦਪੁਰੀ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਸੰਧੂ ਵਰਿਆਣਵੀ ( ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋ ), ਦਲਜੀਤ ਸਿੰਘ ਗੇਦੂ ਸ੍ਰਪਰਸਤ ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ ਓਟਾਰੀਓ ( ਕੈਨੇਡਾ) ਅਤੇ ਲਾਇਨਜ਼ ਕਲੱਬ ਫਰੀਦਕੋਟ ( ਵਿਸ਼ਾਲ )ਵੱਲੋਂ ਗੁਰਵਿੰਦਰ ਸਿੰਘ ਧੀਗੜਾ ਵੱਲੋਂ ਵੀ ਵਧਾਈ ਦਿੱਤੀ ਗਈ।