ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਰੇਲਵੇ ਸਟੇਸ਼ਨ ਵਿਖੇ ਡੀ.ਆਰ.ਐਮ. ਰੇਲਵੇ ਫਿਰੋਜ਼ਪੁਰ, ਟਰੈਕ ਅਤੇ ਸਕਿਉਰਟੀ ਇੰਚਾਰਜ ਪਹੁੰਚੇ। ਉਹਨਾਂ ਦਾ ਪਹੁੰਚਣ ’ਤੇ ਹਰਦੀਪ ਸ਼ਰਮਾ ਮੈਂਬਰ ਟੈਲੀਕਾਮ ਐਡਵਾਇਜਰੀ ਕਮੇਟੀ, ਸ਼੍ਰੀ ਕ੍ਰਿਸ਼ਨ ਨਾਰੰਗ ਮੰਡਲ ਪ੍ਰਧਾਨ ਕੋਟਕਪੂਰਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਅਤੇ ਟੀਮ ਭਾਜਪਾ ਕੋਟਕਪੂਰਾ ਮੰਡਲ ਦੇ ਸਹਿਯੋਗ ਨਾਲ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਮੰਗ ਪੱਤਰ ਸੌਂਪਦਿਆਂ ਆਖਿਆ ਕਿ ਬਠਿੰਡਾ-ਮੋਗਾ ਰੇਲ ਟਰੈਕ ਜੋੜਿਆ ਜਾਵੇ, ਕੁਝ ਸੁਪਰ ਫਾਸਟ ਟਰੇਨਾਂ ਕੋਟਕਪੂਰਾ ਸਟੇਸ਼ਨ ’ਤੇ ਪਹਿਲਾਂ ਰੁਕਦੀਆਂ ਸਨ ਪਰ ਹੁਣ ਨਹੀ ਰੋਕੀਆਂ ਜਾ ਰਹੀਆਂ। ਉਹਨਾਂ ਟਰੇਨਾਂ ਦਾ ਕੁਝ ਸਮੇਂ ਦਾ ਠਹਿਰਾਅ ਕੋਟਕਪੂਰਾ ਸਟੇਸ਼ਨ ’ਤੇ ਬਣਾਉਣ ਲਈ ਵੀ ਮੰਗ ਪੱਤਰ ਦਿੱਤਾ, ਇਸ ਦੇ ਨਾਲ ਹੀ ਜੈਤੋ-ਮੁਕਤਸਰ ਰੋਡ ਬਾਈਪਾਸ ਉੱਪਰ ਦੀ ਲੰਘਦੀ ਰੇਲਵੇ ਲਾਈਨ ਦਾ ਓਵਰਪਾਸ ਅਤੇ ਅੰਡਰ ਪਾਸ ਬਣਾਉਣ ਦੀ ਵੀ ਬੇਨਤੀ ਕੀਤੀ। ਇਸ ਮੌਕੇ ਸ਼੍ਰੀ ਦਰਸ਼ਨ ਕੁਮਾਰ ਸ਼ਰਮਾ, ਸਾਬਕਾ ਸਰਪੰਚ ਪਿੰਡ ਬਾਮਣਵਾਲਾ ਸ਼੍ਰੀ ਅੰਮ੍ਰਿਤ ਲਾਲ ਸ਼ਰਮਾ, ਸ਼੍ਰੀ ਜਸਪਾਲ ਕੁਮਾਰ ਸ਼ਰਮਾ, ਮਾਸਟਰ ਹਰਬੰਸ ਲਾਲ ਸ਼ਰਮਾ, ਸ੍ਰ ਗਿੰਦਰ ਸਿੰਘ ਰਮਾਣਾ, ਜਸਪਾਲ ਸਿੰਘ ਪੰਜਗਰਾਈਂ, ਚੰਦ ਸਿੰਘ ਪੱਪੀ, ਸ਼ਮਸ਼ੇਰ ਸਿੰਘ ਭਾਨਾ, ਵਿਨੀਤ ਮਿੱਤਲ, ਮਨਜੀਤ ਨੇਗੀ ਜਨਰਲ ਸਕੱਤਰ ਕੋਟਕਪੂਰਾ, ਸੋਨੂੰ ਸਿੰਗਲਾ ਜਨਰਲ ਸਕੱਤਰ ਕੋਟਕਪੂਰਾ, ਸ਼੍ਰੀ ਬਾਬੂ ਲਾਲ, ਸ਼੍ਰੀ ਕ੍ਰਿਸ਼ਨ ਲਾਲ ਸਮੇਤ ਹੋਰ ਅਨੇਕਾਂ ਸਾਥੀ ਵੀ ਹਾਜ਼ਰ ਸਨ।
