ਮਨਤਾਰ ਸਿੰਘ ਮੱਕੜ ਨੂੰ ਅਲਾਇੰਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਬਨਣ ’ਤੇ ਵਧਾਈ ਦਿੱਤੀ
ਕੋਟਕਪੂਰਾ, 16 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਹੀਰੇ ਯਾਰ ਗਰੁੱਪ’ ਦੀ ਇਕ ਮੀਟਿੰਗ ਫਰੀਦਕੋਟ ਰੋਡ ’ਤੇ ਸਥਿੱਤ ਗਿੱਲ ਫੂਡ ਕਾਰਨਰ ਕੋਟਕਪੂਰਾ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿਚ ਕੋਟਕਪੂਰਾ ਦੇ ਗੁਰਦੀਪ ਸਿੰਘ ਮੈਨੇਜ਼ਰ ਜੀ ਦੀ ਬੇਟੀ ਜਸਪ੍ਰੀਤ ਕੌਰ ਦੇ ਜਨਮਦਿਨ ਦੀ ਖੁਸ਼ੀ ਵਿਚ ਸ਼ਹਿਰ ਦੇ ਪਤਵੰਤੇ-ਸੱਜਣਾ ਲਈ ਸਵੇਰ ਦੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਿੱਥੇ ਗੁਰਦੀਪ ਸਿੰਘ ਨੂੰ ਬੇਟੀ ਦੇ ਜਨਮਦਿਨ ਦੀ ਵਧਾਈ ਦਿੱਤੀ ਗਈ, ਉੱਥੇ ਹੀ ਸ਼ਹਿਰ ਦੀ ਸਾਫ-ਸਫਾਈ ਅਤੇ ਹੋਰ ਮਸਲਿਆਂ ਨੂੰ ਲੈ ਕੇ ਵਿਚਾਰਾਂ ਵੀ ਕੀਤੀਆਂ ਗਈਆਂ। ਇਸ ਮੌਕੇ ਗਰੁੱਪ ਮੈਂਬਰਾਂ ਨੇ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਸਾਫ ਸਫਾਈ, ਸੀਵਰੇਜ਼ ਅਤੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ, ਨਾਲ ਹੀ ਸ਼ਹਿਰ ਦੀਆਂ ਪਾਰਕਾਂ ਵਿਚ ਕੰਕਰੀਟ ਦੀ ਉਸਾਰੀ ਨੂੰ ਤਰਜੀਹ ਨਾ ਦੇ ਕੇ ਹਰਿਆਲੀ ਵਧਾਉਣ, ਸ਼ਹਿਰ ਦੀਆਂ ਪਾਰਕਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਲੱਕੜ ਕੰਡੇ ਅਤੇ ਜੈਤੋ ਰੋਡ ’ਤੇ ਬਣੇ ਪਾਰਕਾਂ ਵੱਲ ਧਿਆਨ ਦਿਵਾਉਣ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਉਕਤ ਵਿਚਾਰਾਂ ਤੋਂ ਬਾਅਦ ਮਨਤਾਰ ਸਿੰਘ ਮੱਕੜ ਨੂੰ ਅਲਾਇੰਸ ਕਲੱਬ ਕੋਟਕਪੂਰਾ ਦਾ ਪ੍ਰਧਾਨ ਬਨਣ ’ਤੇ ਵਧਾਈ ਦਿੱਤੀ ਗਈ। ਪਤਵੰਤੇ ਸੱਜਣਾਂ ਵਿਚ ਗੁਰਦੀਪ ਸਿੰਘ, ਪ੍ਰੋ: ਦਰਸ਼ਨ ਸਿੰਘ ਸੰਧੂ, ਰਜਿੰਦਰ ਸਿੰਘ ਸਰਾਂ ਤਹਿਸੀਲਦਾਰ, ਕੈਪਟਨ ਜਰਨੈਲ ਸਿੰਘ ਮਾਨ, ਮਨਤਾਰ ਸਿੰਘ ਮੱਕੜ, ਐਡਵੋਕੇਟ ਸੁਰਿੰਦਰ ਸਿੰਘ, ਬਲਵੀਰ ਸਿੰਘ ਤੱਗੜ, ਜੋਗਿੰਦਰ ਸਿੰਘ ਬਾਊ ਮੱਕੜ, ਲਕਸ਼ਮਣ ਦਾਸ ਮਹਿਰਾ, ਰਜਿੰਦਰ ਕੁਮਾਰ ਰਾਜਾ ਠੇਕੇਦਾਰ, ਸੁਰਿੰਦਰ ਸਿੰਘ ਰਾਮਗੜ੍ਹੀਆ, ਸੰਜੀਵ ਧੀਂਗੜਾ, ਕਮਲ ਰਾਜਪੂਤ, ਚੰਦਰ ਅਰੋੜਾ, ਸੰਦੀਪ ਕਟਾਰੀਆ, ਗੁਰਵੀਰਕਰਨ ਸਿੰਘ ਢਿੱਲੋਂ, ਜਗਸੀਰ ਖਾਰਾ, ਕੌਸ਼ਲ ਪ੍ਰਕਾਸ਼, ਨਛੱਤਰ ਸਿੰਘ, ਬਿੱਟਾ ਨਰੂਲਾ, ਅਸ਼ੋਕ ਸੇਠੀ, ਸੁਰਜੀਤ ਬੱਤਰਾ ਆਦਿ ਵੀ ਹਾਜ਼ਰ ਸਨ।
