ਕਿਸਾਨਾਂ ਦੀ ਕਰੀਬ 2000 ਫੁੱਟ ਲੰਬੀ ਅਤੇ 16 ਫੁੱਟ ਚੌੜੀ ਜ਼ਮੀਨ ’ਤੇ ਨਹਿਰੀ ਵਿਭਾਗ ਨੇ ਕੀਤਾ ਹੋਇਐ ਸੀ ਕਬਜਾ: ਗੋਂਦਾਰਾ
ਕੋਟਕਪੂਰਾ, 15 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਚੌਧਰੀ ਮਨੋਜ ਕੁਮਾਰ ਗੋਂਦਾਰਾ ਦੀ ਅਗਵਾਈ ਵਿੱਚ ਪਿੰਡ ਸਰਦਾਰ ਪੁਰਾ ਦੇ ਕਿਸਾਨਾਂ ਦੀ ਨਹਿਰੀ ਵਿਭਾਗ ਵਲੋਂ ਕਬਜ਼ਾ ਕੀਤੀ ਜ਼ਮੀਨ ਦਾ ਕਬਜ਼ਾ ਛੱਡ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਚੌਧਰੀ ਮਨੋਜ ਕੁਮਾਰ ਗੋਂਦਾਰਾ ਨੇ ਦੱਸਿਆ ਕਿ ਪਿੰਡ ਸਰਦਾਰ ਪੁਰਾ ਦੇ ਕਿਸਾਨਾਂ ਦੀ ਕਰੀਬ 2000 ਫੁੱਟ ਲੰਬੀ ਅਤੇ 16 ਫੁੱਟ ਚੌੜੀ ਜ਼ਮੀਨ ’ਤੇ ਨਹਿਰੀ ਵਿਭਾਗ ਨੇ ਕਬਜ਼ਾ ਕੀਤਾ ਹੋਇਆ ਸੀ। ਨਹਿਰੀ ਵਿਭਾਗ ਨੇ ਕੁਝ ਸਮਾਂ ਪਹਿਲਾਂ ਖੁਦ ਹੀ ਮਾਲ ਮਹਿਕਮਾ ਦੇ ਅਧਿਕਾਰੀਆਂ ਤੋਂ ਇਸ ਨਹਿਰ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ, ਮੌਕੇ ਦੇ ਕਾਨੂੰਗੋ ਸਾਬ ਨੇ ਨਿਸ਼ਾਨਦੇਹੀ ਕਰਦਿਆਂ ਅਪਣੀ ਰਿਪੋਰਟ ਵਿੱਚ ਸਾਫ ਲਿਖਿਆ ਹੈ ਕਿ ਨਹਿਰ ਕਿਸਾਨਾਂ ਦੀ ਜਮੀਨ ਵਿੱਚ ਬਣੀ ਹੋਈ ਹੈ। ਪ੍ਰਭਾਵਿਤ ਕਿਸਾਨਾਂ ਵਲੋਂ ਕਰੀਬ 3 ਸਾਲ ਤੋਂ ਅਪਣੀ ਜਮੀਨ ਛੱਡਣ ਲਈ ਨਹਿਰੀ ਵਿਭਾਗ ਤੋਂ ਲਿਖਤੀ ਰੂਪ ਵਿੱਚ ਮੰਗ ਵੀ ਕੀਤੀ ਸੀ ਪਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ਤੋਂ ਜੂੰ ਵੀ ਨਹੀਂ ਸਰਕੀ। ਨਹਿਰੀ ਵਿਭਾਗ ਦੇ ਪੀੜਤ ਕਿਸਾਨਾਂ ਪ੍ਰਤੀ ਇਸ ਘਟੀਆ ਵਤੀਰੇ ਪ੍ਰਤੀ ਰੋਸ ਕਰਦਿਆਂ ਕੱਲ ਤੋਂ ਪਿੰਡ ਬਹਾਦਰ ਖੇੜਾ ਕੋਲ ਸੁਖਚੈਨ ਨਹਿਰ ਦੀ ਪਟੜੀ ਤੇਆਜ਼ਾਦ ਕਿਸਾਨ ਮੋਰਚਾ ਪੰਜਾਬ ਦੀ ਅਗਵਾਈ ਹੇਠ ਧਰਨਾ ਲਾ ਦਿੱਤਾ ਗਿਆ ਸੀ। ਇਹ ਧਰਨਾ ਰਾਤ ਨੂੰ ਵੀ ਜਾਰੀ ਰੱਖਿਆ ਗਿਆ। ਪੀੜਤ ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਅਤੇ ਕਿਸਾਨਾਂ ਦੀ ਜਾਇਜ਼ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਉਪ ਮੰਡਲ ਅਧਿਕਾਰੀ ਕ੍ਰਿਸ਼ਨ ਪਾਲ ਰਾਜਪੂਤ ਅਬੋਹਰ, ਜਗਸੀਰ ਸਿੰਘ ਤਹਿਸੀਲਦਾਰ ਅਬੋਹਰ, ਸੁਖਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਨਹਿਰੀ ਵਿਭਾਗ, ਬਲਕਾਰ ਸਿੰਘ ਸੰਧੂ ਪੁਲਿਸ ਉਪ ਕਪਤਾਨ (ਇਨਵੇਸਟੀਗੇਸ਼ਨ) ਸੁਨੀਲ ਕੁਮਾਰ ਮੁੱਖ ਅਫ਼ਸਰ ਥਾਣਾ ਸਦਰ ਅਬੋਹਰ, ਜਗਸੀਰ ਸਿੰਘ ਉਪ ਮੰਡਲ ਅਫ਼ਸਰ ਨਹਿਰੀ ਵਿਭਾਗ ਕਿਸਾਨ ਜਥੇਬੰਦੀ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਵਫਦ ਵਿੱਚ ਚੌਧਰੀ ਮਨੋਜ ਕੁਮਾਰ ਗੋਂਦਾਰਾ, ਗੁਰਮੀਤ ਸਿੰਘ ਪ੍ਰਜਾਪਤੀ ਜਿਲ੍ਹਾ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ, ਦਵਿੰਦਰ ਸਿੰਘ ਭਾਂਬੂ ਮੀਤ ਪ੍ਰਧਾਨ ਜਿਲ੍ਹਾ ਫਾਜ਼ਿਲਕਾ, ਲਲਿਤ ਗੋਦਾਰਾ, ਪਵਨ ਗੋਦਾਰਾ, ਅਨੂਪ ਗੋਦਾਰਾ, ਵਿਪੁਲ੍ਹ ਗੋਦਾਰਾ, ਸਰਪੰਚ ਭੋਜ ਰਾਜ ਸਿਆਗ ਇਕਾਈ ਪ੍ਰਧਾਨ ਤਾਜਾ ਪੱਟੀ, ਵਿਚਕਾਰ ਹੋਈ ਮੀਟਿੰਗ ਵਿੱਚ ਨਹਿਰ ਬਣਾਉਣ ਲਈ ਤਕਨੀਕੀ ਪੱਖ ਨੂੰ ਵੇਖਦਿਆਂ ਫੈਸਲਾ ਲਿਆ ਗਿਆ ਕਿ ਕਿਸਾਨਾਂ ਦੀ ਨਹਿਰੀ ਵਿਭਾਗ ਵਲੋਂ ਦੱਬੀ 16 ਫੁੱਟ ਜਮੀਨ ਵਿੱਚੋਂ 8 ਫੁੱਟ ਜਮੀਨ ਦਾ ਕਬਜ਼ਾ ਛੱਡ ਕੇ ਬਣਾਈ ਜਾਵੇਗੀ ਅਤੇ 8 ਫੁੱਟ ਨਹਿਰ ਦੀ ਪਟੜੀ ਛੱਡੀ ਜਾਵੇਗੀ, ਜੋ ਕਿਸਾਨ ਰਸਤੇ ਦੇ ਤੌਰ ’ਤੇ ਵਰਤ ਸਕਦੇ ਹਨ ਇਸ ਤਰ੍ਹਾਂ ਕਿਸਾਨਾਂ ਨੂੰ 16 ਫੁੱਟ ਦਾ ਰਸਤਾ ਮਿਲ ਗਿਆ। ਇਸ ਮੌਕੇ ਬੋਲਦਿਆਂ ਗੁਰਮੀਤ ਸਿੰਘ ਪ੍ਰਜਾਪਤੀ ਨੇ ਪੀੜਤ ਕਿਸਾਨਾਂ ਦੇ ਹੱਕ ਵਿੱਚ ਦਿਨ ਰਾਤ ਧਰਨੇ ’ਤੇ ਬੈਠੇ ਕਿਸਾਨਾਂ, ਮਜਦੂਰਾਂ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ ਆਜ਼ਾਦ ਕਿਸਾਨ ਮੋਰਚਾ ਪੰਜਾਬ ਨਾਲ ਜੁੜਣ ਦੀ ਅਪੀਲ ਕੀਤੀ। ਇਸ ਧਰਨੇ ਵਿੱਚ ਸਰਪੰਚ ਦੇਵੀ ਲਾਲ ਅਤੇ ਗ੍ਰਾਮ ਪੰਚਾਇਤ ਸਰਦਾਰ ਪੁਰਾ, ਸੁਭਾਸ਼ ਭਾਗਸਰ, ਰਾਜਿੰਦਰ ਗੋਦਾਰਾ, ਦਲੀਪ ਕੁਮਾਰ ਗੋਦਾਰਾ, ਓਮ ਪ੍ਰਕਾਸ਼ ਗੋਦਾਰਾ, ਮਹਿੰਦਰ ਸਹਾਰਨ, ਵਿਕਾਸ ਗੋਦਾਰਾ, ਪਵਨ ਗੋਦਾਰਾ, ਰਾਜੀਵ ਗੋਦਾਰਾ, ਸੁਧੀਰ ਸਹਾਰਨ, ਅਨਿਲ ਸਹਾਰਨ, ਬਣਵਾਰੀ ਲਾਲ ਪੂਨੀਆ, ਪ੍ਰਦੀਪ ਸਹਾਰਨ, ਰਾਮ ਕ੍ਰਿਸ਼ਨ, ਸੰਜੇ ਗੋਦਾਰਾ, ਰਵਿੰਦਰ ਗੋਦਾਰਾ ਅਤੇ ਹੋਰ ਸੈਂਕੜੇ ਕਿਸਾਨਾਂ ਅਤੇ ਮਜਦੂਰਾਂ ਵਲੋਂ ਸ਼ਮੂਲੀਅਤ ਕੀਤੀ ਗਈ।
