ਫ਼ਗਵਾੜਾ 17 ਮਾਰਚ (ਅਸ਼ੋਕ ਸ਼ਰਮਾ/ ਮੋਨਿਕਾ ਬੇਦੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਕਰਵਾਏ ਜਾਂਦੇ ਲਾਈਵ ਪੰਜਾਬੀ ਕਵੀ ਦਰਬਾਰ ਨੂੰ ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ। ਮਾਨਸਰੋਵਰ ਸਾਹਿਤਕ ਅਕਾਦਮੀ ਵੱਲੋਂ ਮਿਤੀ 16 ਮਾਰਚ ਦਿਨ ਐਤਵਾਰ 2025 ਨੂੰ ਸ਼ਾਮ 5 ਵਜੇ ਲਾਈਵ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਵਿਪਨ ਗੁਪਤਾ ਜੀ, ਸਰਬਜੀਤ ਕੌਰ ਢਿੱਲੋਂ ਜੀ,ਕਰਮਜੀਤ ਕੌਰ ਜੀ ਕਿੱਕਰ ਖੇੜਾ, ਜਸਵੀਰ ਸਿੰਘ ਗਰੇਵਾਲ, ਗੁਰਮੀਤ ਸਿੰਘ ਖਾਈ ਅਤੇ ਡਿੰਪਲ ਮੂਣਕ ਨੇ ਹਾਜ਼ਰੀ ਭਰੀ। ਕਵੀ ਦਰਬਾਰ ਦਾ ਆਗਾਜ਼ ਪ੍ਰੋਗਰਾਮ ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਮਾਂ ਬੋਲੀ ਪੰਜਾਬੀ ਦੇ ਮਿਠਾਸ ਭਰਪੂਰ ਬੋਲਾਂ ਦੇ ਨਾਲ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕਰਕੇ ਕੀਤਾ।ਵਿਪਨ ਗੁਪਤਾ ਜੀ ਨੇ ਬਾ-ਕਮਾਲ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸਰਬਜੀਤ ਕੌਰ ਢਿੱਲੋਂ ਜੀ ਨੇ ਦਿਲ ਨੂੰ ਛੂਹਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਜਸਵੀਰ ਸਿੰਘ ਗਰੇਵਾਲ ਜੀ ਨੇ ਵੀ ਭਾਵੁਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ।ਗੁਰਮੀਤ ਸਿੰਘ ਖਾਈ ਜੀ ਨੇ ਵੀ ਸਕੂਨ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ।ਡਿੰਪਲ ਮੂਣਕ ਜੀ ਨੇ ਵੀ ਸੇਧ ਵਰਧਕ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਕਰਮਜੀਤ ਕੌਰ ਜੀ ਨੇ ਵੀ ਇੱਕ ਕਵਿਤਾ ਪੇਸ਼ ਕੀਤੀ। ਪ੍ਰੋਗਰਾਮ ਦੇ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਸੰਸਥਾ ਦੀ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸਾਰੇ ਕਵੀਆਂ ਨੇ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਦੇ ਇਸ ਉਪਰਾਲੇ ਦਾ ਦਿਲੋਂ ਸੁਆਗਤ ਕੀਤਾ। ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਆਪਸੀ ਸਾਂਝ ਨੂੰ ਮਜ਼ਬੂਤ ਰੱਖਣ ਦਾ ਸਭ ਕਲਮਕਾਰਾਂ ਅਤੇ ਸਰੋਤਿਆਂ ਨੂੰ ਸੁਨੇਹਾ ਦਿੱਤਾ।
