ਵਿਸ਼ਵ ਕਾਂਤ ਬਣੇ ਜਥੇਬੰਦਕ ਮੁਖੀ
ਮੰਨਣ ਤੋਂ ਪਹਿਲਾਂ ਪਰਖਣ ਦਾ ਸੱਦਾ
ਸੁਨਾਮ 18 ਮਾਰਚ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼ )
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੁਨਾਮ ਦਾ ਚੋਣ ਇਜਲਾਸ ਪੈਨਸ਼ਨ ਦਫ਼ਤਰ ਸੁਨਾਮ ਵਿਖੇ ਦੇਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਤੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਤੇ ਮੀਡੀਆ ਮੁਖੀ ਸੀਤਾ ਰਾਮ ਦੀ ਨਿਗਰਾਨੀ ਵਿੱਚ ਹੋਇਆ।ਇਸ ਚੋਣ ਇਜਲਾਸ ਵਿੱਚ ਸਭ ਤੋਂ ਪਹਿਲਾਂ ਦੇਵਿੰਦਰ ਸਿੰਘ ਨੇ ਦੋ ਸਾਲਾਂ ਦੇ ਲੇਖਾ ਜੋਖਾ ਰਿਪੋਰਟ ਪੇਸ਼ ਕੀਤੀ।ਇਸ ਰਿਪੋਰਟ ਉੱਤੇ ਭਰਵੀਂ ਚਰਚਾ ਤੋਂ ਬਾਅਦ ਰਿਪੋਰਟ ਨੂੰ ਪਾਸ ਕੀਤਾ ਗਿਆ।ਇਸ ਰਿਪੋਰਟ ਦੇ ਪਾਸ ਹੋਣ ਉਪਰੰਤ ਪਹਿਲੀ ਕਾਰਜਕਾਰਨੀ ਨੂੰ ਭੰਗ ਕੀਤਾ ਗਿਆ।ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਤੇ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਦੀ ਨਿਗਰਾਨੀ ਵਿੱਚ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਸਰਵਸੰਮਤੀ ਨਾਲ ਹੋਈ ਚੋਣ ਵਿੱਚ ਵਿਸ਼ਵ ਕਾਂਤ ਨੂੰ ਜਥੇਬੰਦਕ ਵਿਭਾਗ ਦਾ ਮੁਖੀ , ਗੁਰਮੇਲ ਸਿੰਘ ਨੂੰ ਵਿੱਤ ਵਿਭਾਗ, ਗੁਰਜੰਟ ਸਿੰਘ ਨੂੰ ਮਾਨਸਿਕ ਸਿਹਤ ਮਸ਼ਵਰਾ ਵਿਭਾਗ , ਪਵਨ ਕੁਮਾਰ ਨੂੰ ਮੀਡੀਆ ਵਿਭਾਗ ਤੇ ਦਾਰਾ ਸਿੰਘ ਨੂੰ ਸਭਿਆਚਾਰ ਵਿਭਾਗ ਦੇ ਮੁਖੀ ਦੀ ਜਿੰਮਵਾਰ ਸੌਂਪੀ ਗਈ।ਦੇਵਿੰਦਰ ਸਿੰਘ ਨੂੰ ਡੈਲੀਗੇਟ ਚੁਣਿਆ ਗਿਆ ਜੋ ਬਾਕੀ ਡੈਲੀਗੇਟਾਂ ਨਾਲ ਸੂਬਾ ਤੇ ਜੋਨ ਦੇ ਚੋਣ ਇਜਲਾਸ ਵਿੱਚ ਭਾਗ ਲੈਣਗੇ।ਅਜ ਦੇ ਇਜਲਾਸ ਵਿੱਚ ਤਰਕਸ਼ੀਲ ਆਗੂਆਂਵਿਸ਼ਵ ਕਾਂਤ,ਪਵਨ ਕੁਮਾਰ, ਦਾਰਾ ਸਿੰਘ, ਗੁਰਜੰਟ ਸਿੰਘ ਗੁਰਮੇਲ ਸਿੰਘ ਤੇ ਦੇਵਿੰਦਰ ਸਿੰਘ ਨੇ ਇਕਾਈ ਵੱਲੋਂ ਵਿਗਿਆਨਕ ਸੋਚ ਦੇ ਪ੍ਰਚਾਰ ਪ੍ਰਸਾਰ ਹਿੱਤ ਕੀਤੀ ਜਾਂਦੀਆਂ ਸਰਗਰਮੀਆਂ ਨੂੰ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ,ਹੋਰ ਵਧਾਉਣ ਦਾ ਵਿਸ਼ਵਾਸ ਦਵਾਇਆ।
ਇਸ ਮੌਕੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਤੇ ਮੀਡੀਆ ਮੁਖੀ ਸੀਤਾ ਰਾਮ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਵੇਲਾ ਵਿਹਾ ਚੁਕੀਆਂ ਰਸਮਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਭਾਵਪੂਰਤ ਸੱਦਾ ਦਿੰਦਿਆਂ ਕਿਸੇ ਗਲ ਨੂੰ ਮੰਨਣ ਤੋਂ ਪਰਖਣ ਲਈ ਕਿਹਾ।

