ਫਰੀਦਕੋਟ, 19 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਅਮਿਤ ਛਾਬੜਾ ਅਤੇ ਸ਼੍ਰੀਮਤੀ ਹਰਬੰਸ ਜੱਸੀ ਬੀ.ਏ.ਐਲ.ਐਲ.ਬੀ ਭਾਗ-ਪੰਜਵਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਅਕੈਡਮਿਕ ਦੌਰੇ ਤੇ ਲੈ ਕੇ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਕੋਰਟ ਵਿੱਚ ਅਰਜੈਂਟ, ਆਰਡੀਨੇਰੀ ਅਤੇ ਰੈਗੂਲਰ ਕੇਸਾਂ ਦੀ ਪ੍ਰੋਸੀਡਿੰਗ ਦੇਖੀ। ਵਿਦਿਆਰਥੀਆਂ ਨੇ ਜੱਜਾਂ ਦੇ ਰੋਸਟਰ ਸਿਸਟਮ ਅਨੁਸਾਰ ਕੰਟੈਂਪਟ ਪ੍ਰੋਸੀਡਿੰਗ, ਰੈਗੂਲਰ ਸੈਕਿੰਡ ਅਪੀਲ, ਕਰੀਮੀਨਲ ਡਬਲ ਬੈਂਚ ਵਿੱਚ ਹੁੰਦੀ ਬਹਿਸ ਸੁਣੀ ਤੇ ਪੀ.ਆਈ.ਐਲ, ਐਲ.ਪੀ.ਏ. ਅਤੇ ਰਿੱਟ ਪਟੀਸ਼ਨਾਂ ਦੀ ਪ੍ਰੋਸੀਡਿੰਗ ਉਬਜ਼ਰਵ ਕੀਤੀ। ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਬਾਰ ਐਸੋਸੀਏਸ਼ਨ ਪ੍ਰਧਾਨ ਸਰਤੇਜ ਸਿੰਘ ਨਰੂਲਾ ਨੇ ਵੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਕੇਸਾਂ ਦੀ ਪ੍ਰੋਸੀਡਿੰਗ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਦੀ ਕਾਨੂੰਨੀ ਗਤਿਵਿਧੀਆਂ ਵਿੱਚ ਸ਼ਮੂਲੀਅਤ ਲਈ ਉਹ ਹਮੇਸ਼ਾ ਪ੍ਰਤਿਬੱਧ ਹਨ, ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਹੇਠਲੀ ਕੋਰਟ ਦੀ ਪ੍ਰਕਿਰਿਆ ਦੇ ਨਾਲ-ਨਾਲ ਉਪਰਲੀਆਂ ਅਦਾਲਤਾਂ ਦੇ ਤੌਰ ਤਰੀਕਿਆਂ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਉਹ ਇੱਕ ਚੰਗੇ ਵਕੀਲ ਅਤੇ ਜੱਜ ਵਜੋਂ ਕਾਮਯਾਬ ਹੋ ਸਕਣਗੇ। ਅੰਤ ਵਿੱਚ ਇੰਚਾਰਜ ਅਕੈਡਮਿਕ ਡਾ.ਨਵਜੋਤ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ।

