ਬਠਿੰਡਾ,24 ਮਾਰਚ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਇਸ ਚਕਾਚੌਂਧ ਅਤੇ ਦਿਖਾਵੇ ਦੇ ਯੁੱਗ ਵਿੱਚ ਜਿੱਥੇ ਆਪਣੇ ਵਿਆਹ ਜਾਂ ਜਨਮ ਦਿਨ ਜਿਹੇ ਖੁਸ਼ੀ ਦੇ ਮੌਕਿਆਂ ਤੇ ਲੋਕ ਮਹਿੰਗੀਆਂ ਪਾਰਟੀਆਂ ਅਤੇ ਹਜ਼ਾਰਾਂ ਲੱਖਾਂ ਰੁਪਏ ਮਾਤਰ ਦਿਖਾਵੇ ਲਈ ਖਰਚ ਕਰ ਦਿੰਦੇ ਹਨ, ਉੱਥੇ ਹੀ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਅਜਿਹੇ ਯਾਦਗਾਰੀ ਮੌਕਿਆਂ ਤੇ ਵੀ ਮਾਨਵਤਾ ਪ੍ਰਤੀ ਆਪਣਾ ਫਰਜ ਭਲੀ ਭਾਂਤ ਯਾਦ ਰੱਖਦੇ ਹਨ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਡੇਰਾ ਪ੍ਰੇਮੀ ਬੂਟਾ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਖੂਨ ਦਾਨ ਕਰਕੇ ਇਨਸਾਨੀਅਤ ਦੇ ਪਹਿਰੇਦਾਰ ਹੋਣ ਦਾ ਪ੍ਰਮਾਣ ਦਿੱਤਾ। ਇਸ ਤੋਂ ਬਿਨਾਂ ਪ੍ਰੇਆਂਸ਼ੂ ਇੰਸਾਂ ਪੁੱਤਰ ਸ਼੍ਰੀ ਰਾਮ ਨਿਵਾਸ ਵਾਸੀ ਧੋਬੀਆਣਾ ਬਸਤੀ ਨੇ ਖੂਨਦਾਨ ਕਰਨ ਦੀ ਨਿਰਧਾਰਿਤ ਕੀਤੀ ਉਮਰ ਪੂਰੀ ਹੋਣ ਤੇ ਪਹਿਲੀ ਵਾਰ ਆਪਣਾ ਖੂਨਦਾਨ ਕੀਤਾ। ਦੱਸ ਦਈਏ ਕਿ ਇਹ ਕੈਂਪ’ ਰੁੱਖਾਂ ਦੇ ਰਾਖੇ’ ਬੈਨਰ ਹੇਠ ਕੰਮ ਕਰਨ ਵਾਲੀ ਟੀਮ ਵੱਲੋਂ ਲਗਾਇਆ ਗਿਆ ਜਿਹੜੀ ਕਿ ਹਰ ਸਾਲ ਸੈਂਕੜੇ ਪੌਦੇ ਨਾ ਸਿਰਫ ਲਗਾਉਂਦੀ ਹੈ ਬਲਕਿ ਉਹਨਾਂ ਨੂੰ ਵੱਡਾ ਹੋਣ ਤੱਕ ਉਹਨਾਂ ਦੀ ਜਥਾ ਸੰਭਵ ਸੰਭਾਲ ਵੀ ਕਰਦੀ ਹੈ।
ਇਸ ਬਾਰੇ ਗੱਲ ਕਰਦਿਆਂ ਸੁਖਦਰਸ਼ਨ ਸਿੰਘ ਬਿੱਟੂ ਨੇ ਦੱਸਿਆ ਕਿ ਅੱਜ ਸਾਡੇ ਮਹਾਨ ਦੇਸ਼ ਨਾਇਕ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕੰਵਲਜੀਤ ਸਿੰਘ ਭੰਗੂ ਅਤੇ ਰਿੰਪੀ (ਮਾਡਰਨ ਮੋਟਰਜ਼) ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਮਾਨਵਤਾ ਭਲਾਈ ਨੂੰ ਧਿਆਨ ਚ ਰਖਦਿਆਂ ਅਉਂਦੇ ਸਮੇਂ ਚ ਵੀ ਇਸ ਤਰ੍ਹਾਂ ਦੇ ਹੋਰ ਵੀ ਕੈਂਪ ਲਗਾਏ ਜਾਣ। ਉਹਨਾਂ ਅੱਗੇ ਦੱਸਿਆ ਕਿ ਦਿਨ ਬ ਦਿਨ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਧਿਆਨ ਚ ਰੱਖਦਿਆਂ ਉਹਨਾਂ ਵੱਲੋਂ ਤਿੰਨ ਪਾਰਕਾਂ ਨੂੰ ਗੋਦ ਲੈਂਦੇ ਹੋਏ ਉੱਥੇ 111 ਦੇ ਕਰੀਬ ਬੂਟੇ ਲਗਾ ਕੇ ਉਹਨਾਂ ਨੂੰ ਨਿਰੰਤਰ ਸੰਭਾਲ ਦੁਆਰਾ ਵੱਡਾ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਇਸ ਸੇਵਾ ਵਿੱਚ ਉਹਨਾਂ ਨਾਲ ਰਾਜ ਇੰਸਾਂ (ਫੌਜੀ) ਨਿਰਮਲ ਇੰਸਾਂ ਅਤੇ ਸ਼ਿੰਗਾਰਾ ਇੰਸਾਂ ਆਦਿ ਵਿਸ਼ੇਸ਼ ਸਹਿਯੋਗ ਕਰ ਰਹੇ ਹਨ।