ਫਰੀਦਕੋਟ 24 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਡਾ: ਅੰਬੇਡਕਰ ਅਪਾਹਜ ਵੈਲਫੇਅਰ ਸੁਸਾਇਟੀ ਸਭਾ ਰਜ਼ਿ ਫਰੀਦਕੋਟ ਵੱਲੋ ਮਿਤੀ 24/3/2025 ਦਿਨ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਸਾਹਿਬ ਨੂੰ ਸਭਾ ਦੇ ਪ੍ਰਧਾਨ ਹਰਸੰਗੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਅਜੋਕੇ ਸਮੇਂ ਵਿੱਚ ਅੰਗਹੀਣ ਵਿਅਕਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ-ਪੱਤਰ ਵਿੱਚ ਅੰਗਹੀਣ ਵਿਅਕਤੀਆਂ ਦੀ ਪੈਨਸ਼ਨ ਵਿੱਚ ਵਾਧਾ, ਅੰਗਹੀਣਾਂ ਨੂੰ ਯੋਗਤਾ ਦੇ ਆਧਾਰ ਉੱਤੇ ਰੋਜ਼ਗਾਰ ਦੇਣਾ, ਅੰਗਹੀਣਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ, ਸਰਕਾਰ ਦੁਆਰਾ। ਪੀ ਡਵਲਯੂ ਐਕਟ 2016 ਲਾਗੂ ਕਰਨਾ , ਸਮੇਂ ਸਿਰ ਅੰਗਹੀਣ ਵਿਅਕਤੀਆਂ ਨੂੰ ਪੈਨਸ਼ਨ ਦੇਣਾ ਅਤੇ ਹੋਰ ਮੰਗਾਂ ਸ਼ਾਮਲ ਹਨ। ਉਸ ਮੌਕੇ ਵਤਨਵੀਰ ਸਿੰਘ , ਜ਼ਖਮੀ ਦੀਪੂ ਸ਼ਰਮਾ , ਬੇਅੰਤ ਸਿੰਘ , ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ, ਕਰਨਵੀਰ ਸਿੰਘ , ਸੁੱਚਾ ਸਿੰਘ , ਬਲਵਿੰਦਰ ਕੁਮਾਰ ਆਦਿ ਸ਼ਾਮਲ ਸਨ।

