ਮਹਿਲ ਕਲਾਂ, 25 ਮਾਰਚ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ 24 ਵਾਂ ਵਿਸ਼ਾਲ ਖ਼ੂਨਦਾਨ ਕੈਂਪ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵੱਲੋਂ ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀਆਂ, ਯੂਥ ਕਲੱਬਾਂ, ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਲੋਹਗੜ੍ਹ (ਬਰਨਾਲਾ) ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸਾਬਕਾ ਮੈਂਬਰ ਪਾਰਲੀਮੈਂਟ ਸ: ਰਾਜਦੇਵ ਸਿੰਘ ਖ਼ਾਲਸਾ ਅਤੇ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਬੋਲਦਿਆ ਸ: ਖ਼ਾਲਸਾ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆ ਆਪਣੇ ਵਲੋਂ ਹਰ ਸੰਭਵ ਸਹਿਯੋਗ ਦਾ ਵਿਸ਼ਵਾਸ ਦੁਆਇਆ। ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਅਣਖੀ ਨੇ ਮਹਾਨ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਿੱਜਦਾ ਕਰਦਿਆ ਉਨ੍ਹਾਂ ਦੇ ਉਦੇਸ਼ਾਂ ਅਨੁਸਾਰ ਜੀਵਨ ਜਿਊਣ ਦੀ ਅਪੀਲ ਕੀਤੀ। ਕਾਂਗਰਸ ਦੇ ਸੀਨੀ: ਆਗੂ ਗੁਰਮੇਲ ਸਿੰਘ ਮੌੜ, ਆਪ ਆਗੂ ਰਿੰਕਾ ਕੁਤਬਾ ਬਾਹਮਣੀਆਂ, ਜਥੇ: ਮਨਜੀਤ ਸਿੰਘ ਲੋਹਟਬੱਧੀ , ਜਥੇ: ਨਾਥ ਸਿੰਘ ਹਮੀਦੀ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਖੂਨਦਾਨੀਆਂ ਨੇ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਨੂੰ 40 ਯੂਨਿਟ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਮੁੱਖ ਮਹਿਮਾਨ, ਖੂਨਦਾਨੀਆਂ, ਵੱਖ-ਵੱਖ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਮਨਜੀਤ ਕੌਰ ਸਿੱਧੂ ਇੰਗਲੈਂਡ, ਦਵਿੰਦਰ ਕੌਰ ਸਿੱਧੂ, ਸਰਬਜੀਤ ਕੌਰ ਚਹਿਲ, ਮਨਦੀਪ ਸਿੰਘ ਹੈਪੀ, ਬੱਗਾ ਸਿੰਘ ਧਨੇਸਰ, ਨਿਰਪਾਲ ਸਿੰਘ ਧਨੇਸਰ, ਮਾ: ਕੁਲਵੰਤ ਸਿੰਘ ਲੋਹਗੜ੍ਹ, ਬੇਅੰਤ ਸਿੰਘ ਲੋਹਗੜ, ਬਲਦੇਵ ਸਿੰਘ ਗਾਗੇਵਾਲ, ਪ੍ਰਦੀਪ ਸਿੰਘ ਲੋਹਗੜ੍ਹ, ਗੁਰਵਿੰਦਰ ਸਿੰਘ ਰਿੰਕੂ, ਗੁਰਸੇਵਕ ਸਿੰਘ ਗੋਲਡੀ, ਕਮਲ ਚਹਿਲ, ਪਲਵਿੰਦਰ ਸਿੰਘ ਢਿੱਲੋ, ਜਸਕਰਨ ਸਿੰਘ ਧਨੇਸਰ, ਮਹਿੰਦਰ ਸਿੰਘ ਚੁੰਬਰ, ਪ੍ਰਧਾਨ ਹਰਬੰਸ ਸਿੰਘ, ਬੇਅੰਤ ਸਿੰਘ ਸੇਖੋ, ਭਾਈ ਜਗਸੀਰ ਸਿੰਘ ਖ਼ਾਲਸਾ, ਬਾਬਾ ਸ਼ੇਰ ਸਿੰਘ ਖ਼ਾਲਸਾ, ਰਛਪਾਲ ਸਿੰਘ ਧਨੇਸਰ, ਸਾਬਕਾ ਸਰਪੰਚ ਆਤਮਾ ਸਿੰਘ, ਦਿਲਬਾਗ ਸਿੰਘ ਲੋਹਗੜ੍ਹ, ਮਨਜੀਤ ਸਿੰਘ ਧਨੇਸਰ, ਗੁਰਨਾਮ ਸਿੰਘ ਗਾਮਾ, ਜਸਕਰਨ ਸਿੰਘ ਧਨੇਸਰ, ਹਰਮਨ ਸਿੰਘ ਮਰਾਹੜ, ਪਰਮਵੀਰ ਸਿੰਘ ਢਿੱਲੋਂ, ਤਰਨ ਬਾਜਵਾ,ਪ੍ਰੀਤਮ ਸਿੰਘ ਢਿੱਲੋਂ, ਕੁਲਵਿੰਦਰ ਨਿੱਕਾ, ਅਰਸ਼ਦੀਪ ਸਿੰਘ ਆਸੂ, ਤੇਜਿੰਦਰ ਤੇਜੂ, ਦੀਪ ਚੰਦ, ਸੰਦੀਪ ਸ਼ਰਮਾ ,ਬਲਵਿੰਦਰ ਵਜੀਦਕੇ, ਸੋਨੀ ਮਾਂਗੇਵਾਲ, ਬਲਜੀਤ ਪੰਡੋਰੀ ,ਗੁਰਮੁੱਖ ਹਮੀਦੀ, ਮੇਘ ਰਾਜ ਜੋਸ਼ੀ, ਰਮਨਦੀਪ ਠੁੱਲੀਵਾਲ, ਬਲਵੰਤ ਚੁਹਾਣਕੇ, ਜਗਸੀਰ ਸਹਿਜੜਾ, ਜਗਰਾਜ ਮੂੰਮ ਆਦਿ ਹਾਜ਼ਰ ਸਨ।

