ਸਾਂਝੀ ਖ਼ਬਰ ਦੇ ਮੁੱਖ ਸੰਪਾਦਕ ਪੀ.ਐਸ.ਮਿੱਠਾ ਨੇ ਫੋਨ ਰਾਹੀਂ ਦਿੱਤੀ ਮੁਬਾਰਕਬਾਦ
ਬਠਿੰਡਾ , 27 ਮਾਰਚ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼ )
ਬਠਿੰਡਾ ਇਲਾਕੇ ਦੇ ਸੀਨੀਅਰ ਪੱਤਰਕਾਰ ਸੱਤਪਾਲ ਮਾਨ ਦੀ ਧਰਮਪਤਨੀ ਸ਼੍ਰੀਮਤੀ ਜਸਵਿੰਦਰ ਕੌਰ ਮਾਨ ਦੇ ਆਪਣੇ ਮਹਿਕਮੇ ਮਲਟੀਪਰਪਜ਼ ਹੈਲਥ ਵਰਕਰ ( ਫੀਮੇਲ ) ਟ੍ਰੇਨਿੰਗ ਸਕੂਲ ਬਠਿੰਡਾ ਦੀ ਮਿਹਨਤੀ ਅਤੇ ਸਮਰਪਿਤ ਕਰਮਚਾਰਨ , ਜੋ ਕਿ 28 ਫਰਵਰੀ 2025 ਨੂੰ ਆਪਣੇ 17 ਸਾਲ 6 ਮਹੀਨੇ ਦੀਆਂ ਸ਼ਾਨਦਾਰ ਅਤੇ ਪ੍ਰੇਰਣਾਦਾਇਕ ਸੇਵਾਵਾਂ ਨਿਭਾਕੇ ਸੇਵਾਮੁਕਤ ਹੋਏ।
ਉਹਨਾਂ ਦੀ ਇਸ ਸੇਵਾਮੁਕਤੀ ਤੇ ਸਮੁੱਚੇ ਪਰਿਵਾਰ ਵੱਲੋਂ ਬੀਤੇ ਦਿਨੀਂ ਆਪਣੇ ਮਹਿਕਮੇ ਦੇ ਮੁਲਾਜ਼ਮਾਂ , ਰਿਸ਼ਤੇਦਾਰਾਂ ਅਤੇ ਹੋਰ ਸਨੇਹੀਆਂ ਲਈ ਆਓਭਗਤ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਰਿਵਾਰਕ ਮੈਂਬਰਾਂ ਰੁਪਿੰਦਰ ਕੌਰ ਮਾਨ ( ਮਾਇਆ ਦੇਵੀ ) ਰਿਟਾਇਰਡ ਸੁਪਰਡੈਂਟ ਨਗਰ ਨਿਗਮ ਬਠਿੰਡਾ , ਡਾ. ਅਮਨਦੀਪ ਕੌਰ ਮਾਨ , ਅਮਨਦੀਪ ਸਿੰਘ ਸਰਾਂ , ਕਰਨਵੀਰ ਮਾਨ , ਆਕਾਸ਼ਦੀਪ ਮਾਨ , ਸਨੌਵੀ ਸਿੰਘ , ਸਾਰਾ ਸਰਾਂ , ਸਵੇਰਾ ਸਿੰਘ ਬਰਾੜ , ਰੀਤੂ ਬਰਾੜ , ਅੰਬਰ ਬਰਾੜ , ਸਰਗਰਮ ਬਰਾੜ , ਜਸਪਾਲ ਸਿੰਘ ਮਾਨ , ਇੰਦਰਜੀਤ ਕੌਰ ਮਾਨ , ਲਾਡੀ ਮਾਨ , ਪ੍ਰੀਤਮ ਸਿੰਘ ਫੌਜੀ , ਸ਼੍ਰੀਮਤੀ ਹਮੀਰ ਕੌਰ , ਰਣਜੀਤ ਸਿੰਘ , ਹਰਪ੍ਰੀਤ ਸਿੰਘ , ਦਵਿੰਦਰਪਾਲ ਸਿੰਘ , ਸੁਖਦੇਵ ਸਿੰਘ ਸਰਾਂ , ਬਲਜੀਤ ਸਿੰਘ ਤਪਾ , ਨਾਥ ਸਿੰਘ ( ਨੱਥੂ ਰਾਮ ) ਰਿਟਾਇਰਡ ਲੇਖਾਕਾਰ ਮਾਰਕੀਟ ਕਮੇਟੀ ਤਪਾ ਮੰਡੀ , ਪ੍ਰਿੰਸੀਪਲ ਪਰਵਿੰਦਰ ਕੌਰ ਮਾਨ , ਰੂਪ ਸਿੰਘ ਮਾਨ , ਗੁਰਪ੍ਰੀਤ ਸਿੰਘ , ਜਗਜੀਤ ਸਿੰਘ , ਗੁਰਮੀਤ ਸਿੰਘ , ਗਾਇਕਾ ਜੀਤੀ ਅਟਵਾਲ , ਪੂਰਨ ਚੰਦ , ਸੰਕਰ ਰਾਮ , ਮਲਕੀਤ ਸਿੰਘ ਘੜੀਸਾਜ ਗੋਨਿਆਣਾ , ਟੋਨੀ ਸ਼ਾਹ ਗੋਨਿਆਣਾ ਤੋਂ ਇਲਾਵਾ ਸ. ਯਾਦਵਿੰਦਰ ਸਿੰਘ ਰਿਟਾਇਰਡ ਪ੍ਰਿੰਸੀਪਲ ਸਰਕਾਰੀ ਪੋਲੀਟੈਕਨਿਕ ਕਾਲਜ ਬਡਬਰ ( ਬਰਨਾਲਾ ) ਅਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਨਵਰਾਜ ਕੌਰ ਇੰਚਾਰਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾ ( ਸੰਗਰੂਰ ) ਉਚੇਚੇ ਤੌਰ ਤੇ ਪੁੱਜੇ , ਜਦਕਿ ਮੁੱਖ ਸੰਪਾਦਕ ਪੀ.ਐਸ. ਮਿੱਠਾ ਨੇ ਫੋਨ ਰਾਹੀਂ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਕਹੀ ਅਤੇ ਆਉਣ ਵਾਲੀ ਜਿੰਦਗੀ ‘ਚ ਖੁਸ਼ੀਆਂ ਨਾਲ ਬਤੀਤ ਹੋਣ ਦੀ ਕਾਮਨਾ ਕੀਤੀ।
ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ( ਫੀਮੇਲ ) ਟ੍ਰੇਨਿੰਗ ਸਕੂਲ ਬਠਿੰਡਾ ਦੇ ਪ੍ਰਿੰਸੀਪਲ ਮੈਡਮ ਪਰਵਿੰਦਰ ਕੌਰ ਮਾਨ ਨੇ ਸ਼੍ਰੀਮਤੀ ਜਸਵਿੰਦਰ ਕੌਰ ਮਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਦ੍ਰਿਡ ਸੰਕਲਪ , ਵਿਸੇਸ਼ ਗਿਆਨ ਅਤੇ ਅਦਭੁਤ ਕਰਮਨਿਸਠਾ ਦਾ ਪਰਚਾ ਦਿੱਤਾ , ਜੋ ਸੰਸਥਾ ਅਤੇ ਵਿਦਿਆਰਥੀਆਂ ਲਈ ਹਮੇਸ਼ਾ ਪ੍ਰੇਰਣਾਸ੍ਰੋਤ ਬਣੀ ਰਹੇਗੀ। ਉਨ੍ਹਾਂ ਦੀ ਦ੍ਰਿੜਤਾ , ਸੰਘਰਸ਼ਸ਼ੀਲ ਜੀਵਨ ਅਤੇ ਨਿਰਸਵਾਰਥ ਸੇਵਾ ਨੂੰ ਅਸੀਂ ਕਦੇ ਭੁੱਲ ਨਹੀਂ ਸਕਾਂਗੇ।
ਇਸੇ ਤਰ੍ਹਾਂ ਰਿਟਾਇਰਡ ਪ੍ਰਿੰਸੀਪਲ ਸ. ਯਾਦਵਿੰਦਰ ਸਿੰਘ ਨੇ ਸ਼੍ਰੀਮਤੀ ਜਸਵਿੰਦਰ ਕੌਰ ਮਾਨ ਦੀ ਸੇਵਾਮੁਕਤੀ ਤੇ ਵਿਸੇਸ਼ ਤੌਰ ਤੇ ਪਹੁੰਚ ਕੇ 28 ਸਾਲ ਦੀ ਸ਼ਾਨਦਾਰ ਬੜੀ ਮਿਹਨਤ ਅਤੇ ਲਗਨ ਨਾਲ ਪੂਰੀ ਕਰਨ ਤੇ ਵਧਾਈ ਦਿੱਤੀ। ਉਨ੍ਹਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਾਨ ਪਰਿਵਾਰ ਹਮੇਸ਼ਾ ਚੜਦੀ ਕਲਾ ‘ਚ ਰਹੇ ਅਤੇ ਖੁਸ਼ ਰਹੇ। ਇਸ ਖੁਸ਼ੀਆਂ ਭਰੇ ਸਮਾਰੋਹ ‘ਚ ਸਾਰੇ ਮਿੱਤਰ – ਪਿਆਰਿਆਂ ਦੇ ਸ਼ਮੂਲੀਅਤ ਕਰਨ ਤੇ ਸੱਤਪਾਲ ਮਾਨ ਅਤੇ ਜਸਵਿੰਦਰ ਕੌਰ ਨੇ ਦਿਲੋਂ ਧੰਨਵਾਦ ਕੀਤਾ।

