ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਵੱਲੋਂ ਮੁਬਾਰਕਬਾਦ
ਅਮਰੀਕਾ 27 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਸਾਲ 2025 ਦਾ “ਸਰਵੋਤਮ ਸਾਹਿਤਕਾਰ ਐਵਾਰਡ” ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪੁਰਸਕਾਰ ਸਭਾ ਦੇ ਸਲਾਨਾ ਸਮਾਗਮ ਵਿੱਚ ਦਿੱਤਾ ਜਾਵੇਗਾ ਜੋ ਕਿ 30 ਮਾਰਚ 2025 ਦਿਨ ਐਤਵਾਰ ਨੂੰ ਸਰ੍ਹੀ ਵਿਖੇ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ ਵਿੱਚ ਹੋਵੇਗਾ ।
ਇਹ ਪੁਰਸਕਾਰ ਹਰ ਸਾਲ ਕਿਸੇ ਨਾ ਕਿਸੇ ਯੋਗ ਸਾਹਿਤਕਾਰ ਨੂੰ ਦਿੱਤਾ ਜਾਂਦਾ ਹੈ ,ਜਿਸ ਵਿੱਚ ਨਕਦ ਰਾਸ਼ੀ, ਪਲੇਕ ਅਤੇ ਇੱਕ ਲੋਈ ਸ਼ਾਮਿਲ ਹੁੰਦੀ ਹੈ। ਇਸ ਸਮਾਗਮ ਵਿੱਚ ਕਵੀ ਦਰਬਾਰ ਵੀ ਹੋਵੇਗਾ । ਇਸ ਮੌਕੇ ਸ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਅਤੇ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਮੂਹ ਸਟਾਫ਼ ਵੱਲੋਂ ਸ਼ਾਇਰ ਕਵਿੰਦਰ ਚਾਂਦ ਜੀ ਨੂੰ ਮੁਬਾਰਕਬਾਦ ਭੇਜੀ ਗਈ। ਇਸ ਮੌਕੇ ਆਪਣੀ ਖੁਸ਼ੀ ਸਾਂਝਿਆਂ ਕਰਦਿਆਂ ਲੇਖਿਕਾ ਪ੍ਰੀਤ ਹੀਰ ਨੇ ਕਿਹਾ ਕਿ ਸ਼ਾਇਰ ਕਵਿੰਦਰ ਚਾਂਦ ਜੀ ਕਨੇਡਾ ਵਿੱਚ ਲੰਮੇ ਸਮੇਂ ਤੋਂ ਰਹਿ ਰਹੇ ਹਨ ਅਤੇ ਵਿਦੇਸ਼ ਵਿਚ ਰਹਿੰਦੇ ਹੋਏ ਮਾਂ ਬੋਲੀ ਪੰਜਾਬੀ ਲਈ ਬਹੁਤ ਕੰਮ ਕਰ ਰਹੇ ਹਨ। ਉਹਨਾਂ ਵੱਲੋਂ ਸਾਹਿਤ ਨਾਲ, ਸੱਭਿਆਚਾਰ ਨਾਲ ਸੰਬੰਧਿਤ ਸਮੇਂ ਸਮੇਂ ਤੇ ਪ੍ਰੋਗਰਾਮਾਂ ਦਾ ਆਯੋਜਨ ਕਰਵਾਇਆ ਜਾਂਦਾ ਹੈ। ਨਵੇਂ ਬੱਚਿਆਂ, ਨੋਜਵਾਨਾਂ ਨੂੰ ਸਾਹਿਤ ਲਿਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਦੀਆਂ ਇੰਟਰਵਿਊ ਵੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਦੂਸਰੇ ਬੱਚੇ, ਨੌਜਵਾਨ ਅਜਿਹੇ ਹੋਣਹਾਰ ਨੋਜਵਾਨਾਂ ਤੇ ਪ੍ਰੇਰਿਤ ਹੋਣ। ਸ਼ਾਇਰ ਕਵਿੰਦਰ ਚਾਂਦ ਜੀ ਦਾ ਲਿਖਿਆ ਗੀਤ “ਗੁਰੂ ਮਾਨਿਓ ਗ੍ਰੰਥ” ਹੁਣੇ ਹੁਣੇ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।ਇਹ ਗੀਤ ਨੂੰ ਹਰਭਜਨ ਮਾਨ ਅਤੇ ਹੋਰ ਗੀਤਕਾਰਾ ਵੱਲੋਂ ਖੂਬਸੂਰਤ ਆਵਾਜ਼ ਦਿੱਤੀ ਗਈ ਹੈ। ਕਵਿੰਦਰ ਚਾਂਦ ਜੀ ਸਾਹਿਤ ਜਗਤ ਵਿਚ ਬਹੁਤ ਨਾਮਵਰ ਸ਼ਖ਼ਸੀਅਤ ਹੈ ਅਤੇ ਸਾਹਿਤ ਸਭਾਵਾਂ ਵੱਲੋਂ ਉਹਨਾਂ ਨੂੰ ਮਾਣ ਸਨਮਾਨ ਦੇਣਾ ਬਹੁਤ ਖੁਸ਼ੀ ਦੀ ਗੱਲ ਹੈ।
