ਕੋਟਕਪੂਰਾ, 28 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਿੰਡ ਬਾਹਮਣ ਵਾਲਾ ਜਿਲਾ ਫਰੀਦਕੋਟ ਦੇ ਸਾਬਕਾ ਸਰਪੰਚ ਸ਼੍ਰੀ ਅੰਮ੍ਰਿਤ ਲਾਲ ਸ਼ਰਮਾ ਜੀ ਨੂੰ ਪਾਰਟੀ ਦੇ ਬੁੱਧੀਜੀਵੀ ਸੈੱਲ ਦਾ ਫਰੀਦਕੋਟ ਜਿਲ੍ਹੇ ਦਾ ਪ੍ਰਧਾਨ ਲਗਾਇਆ ਗਿਆ ਹੈ, ਇਸ ਦੇ ਨਾਲ ਹੀ ਸ਼੍ਰੀ ਅੰਮ੍ਰਿਤ ਲਾਲ ਸ਼ਰਮਾ ਜੀ ਨੂੰ ਬੁੱਧੀਜੀਵੀ ਸੈੱਲ ਭਾਜਪਾ ਲੋਕ ਸਭਾ ਹਲਕਾ ਫਰੀਦਕੋਟ ਦਾ ਇੰਚਾਰਜ ਵੀ ਲਗਾਇਆ ਗਿਆ ਹੈ। ਸ੍ਰੀ ਸ਼ਰਮਾ ਦੀ ਇਹ ਨਿਯੁਕਤੀ ਭਾਰਤੀ ਜਨਤਾ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਸੂਬਾ ਸੰਯੋਜਕ ਸ੍ਰੀ ਪੀ.ਕੇ.ਐਸ ਭਾਰਦਵਾਜ ਜੀ ਵੱਲੋਂ ਇੱਕ ਨਿਯੁਕਤੀ ਪੱਤਰ ਜਾਰੀ ਕਰਕੇ ਕੀਤੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਸਹਿਯੋਗੀਆਂ ਵੱਲੋਂ ਅਤੇ ਸ੍ਰੀ ਅੰਮ੍ਰਿਤ ਲਾਲ ਸ਼ਰਮਾ ਜੀ ਦੇ ਨਜ਼ਦੀਕੀਆਂ ਰਿਸ਼ਤੇਦਾਰਾਂ ਮਿੱਤਰਾਂ ਅਤੇ ਪਿੰਡ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਅੰਮ੍ਰਿਤ ਲਾਲ ਸ਼ਰਮਾ ਜੀ ਜੋ ਕਿ ਪਿੰਡ ਬਾਮਣਵਾਲਾ ਦੇ ਦੋ ਵਾਰ ਸਾਬਕਾ ਸਰਪੰਚ ਵੀ ਰਹੇ ਹਨ ਉਹਨਾਂ ਨੇ ਕੁਝ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ। ਉਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਸਖਤ ਮਿਹਨਤ ਨੂੰ ਦੇਖਦਿਆਂ ਹੋਇਆਂ ਹਾਈ ਕਮਾਨ ਨੇ ਉਹਨਾਂ ਨੂੰ ਇਹ ਨਵੇਂ ਜਿੰਮੇਵਾਰੀ ਸੌਂਪੀ ਹੈ। ਇਸ ਇਸ ਮੌਕੇ ਸ੍ਰੀ ਅੰਮ੍ਰਿਤ ਲਾਲ ਸ਼ਰਮਾ ਨੇ ਪਾਰਟੀ ਹਾਈ ਕਮਾਂਡ ਦਾ ਅਤੇ ਖਾਸ ਕਰ ਭਾਰਤਵਰਸ਼ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਮੈਂ ਆਪਣੀ ਇਹ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸ਼੍ਰੀ ਹਰਦੀਪ ਸ਼ਰਮਾ ਕੋਆਰਡੀਨੇਟਰ ਕਿਸਾਨ ਮੋਰਚਾ ਪੰਜਾਬ, ਸਰਦਾਰ ਜਸਪਾਲ ਸਿੰਘ ਪੰਜਗਰਾਈ ਐਸੀ ਮੋਰਚਾ ਮੀਤ ਪ੍ਰਧਾਨ ਪੰਜਾਬ, ਗਿੰਦਰ ਸਿੰਘ ਰਮਾਣਾ, ਜਸਪਾਲ ਸ਼ਰਮਾ, ਲਖਬੀਰ ਸ਼ਰਮਾ, ਚਮਕੌਰ ਸਿੰਘ, ਗੁਲਜਾਰ ਸਿੰਘ ਨਿੱਕਾ, ਕੁਲਦੀਪ ਸਿੰਘ ਅਤੇ ਅਨੇਕਾਂ ਹੋਰ ਪਾਰਟੀ ਵਰਕਰ ਹਾਜ਼ਰ ਸਨ।

