ਕੋਟਕਪੂਰਾ, 28 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਬਾਹਮਣਵਾਲਾ ਵਿਖੇ ਰਾਸ਼ਟਰੀ ਬ੍ਰਾਹਮਣ ਸੰਘ, ਅਤੇ ਇੰਟਰਨੈਸ਼ਨਲ ਅਲਾਇੰਸ ਕਲੱਬ ਬਰਗਾੜੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਮੁਫਤ ਮੈਡੀਕਲ ਜਾਂਚ ਕੈਂਪ ਹਰਦੀਪ ਸ਼ਰਮਾ ਜਨਰਲ ਸਕੱਤਰ ਇੰਟਰਨੈਸ਼ਨਲ ਅਲਾਇੰਸ ਕਲੱਬ ਅਤੇ ਕੋਆਰਡੀਨੇਟਰ ਕਿਸਾਨ ਮੋਰਚਾ ਪੰਜਾਬ ਭਾਜਪਾ ਦੀ ਅਗਵਾਈ ਵਿੱਚ ਲਾਇਆ ਗਿਆ। ਉਕਤ ਕੈਂਪ ਵਿੱਚ ਆਏ ਹੋਏ ਮਰੀਜਾਂ ਨੇ ਵੱਖ ਵੱਖ ਡਾਕਟਰਾਂ ਤੋਂ ਸਿਹਤ ਸਬੰਧੀ ਸਲਾਹ ਲਈ। ਮੌਕੇ ’ਤੇ ਕੁਝ ਮਰੀਜਾਂ ਨੂੰ ਦਵਾਈਆਂ ਦਿੱਤੀਆਂ ਗਈਆਂ, ਕਈ ਮਰੀਜਾਂ ਨੂੰ ਲਿਖ ਕੇ ਸਹੀ ਦਵਾਈ ਅਤੇ ਇਲਾਜ ਵਾਸਤੇ ਪ੍ਰੇਰਿਤ ਕੀਤਾ ਗਿਆ। ਡਾ. ਬਲਵਿੰਦਰ ਸਿੰਘ ਬਰਗਾੜੀ ਪ੍ਰਧਾਨ ਇੰਟਰਨੈਸ਼ਨਲ ਅਲਾਇੰਸ ਕਲੱਬ ਬਰਗਾੜੀ, ਡਾ. ਮਨੋਜ ਦਿਵੇਦੀ, ਡਾ. ਪਰਮਜੀਤ ਸਿੰਘ, ਡਾ. ਜੱਜ, ਡਾ. ਸੰਦੀਪ, ਪਿੰਡ ਦੀ ਪੰਚਾਇਤ ਸਰਪੰਚ ਰਾਜਵੰਤ ਕੌਰ, ਕੇਵਲ ਸਿੰਘ ਸੰਧੂ, ਮੈਂਬਰ ਪੰਚਾਇਤ ਗੱਗ ਬਾਈ, ਸੁਖਵੰਤ ਸਿੰਘ ਪਟਵਾਰੀ, ਹਰਦੀਪ ਸ਼ਰਮਾ, ਕਾਲੀ ਸ਼ਰਮਾ ਮਲਟੀਪਰਪਜ਼ ਵਰਕਰ ਅਤੇ ਅਨੇਕਾਂ ਹੋਰ ਸਾਥੀ ਹਾਜਰ ਹੋਏ। ਇਸ ਮੌਕੇ ਆਏ ਹੋਏ ਡਾਕਟਰ ਸਾਹਿਬਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਵਲੰਟੀਅਰਾਂ ਦੇ ਤੌਰ ’ਤੇ ਪਪਨ ਕੁਮਾਰ ਸ਼ਰਮਾ, ਮੰਗਾ ਸਿੰਘ ਘਾਰੂ, ਗੁਲਜਾਰ ਸਿੰਘ ਨਿੱਕਾ ਆਦਿ ਨੇ ਸੇਵਾਵਾਂ ਦਿੱਤੀਆਂ।
