ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੇ ਮੈਂਬਰਾਂ ਨੇ ਪੂਰੀ ਕੀਤੀ ‘ਸਾਈਕਲੋਥਾਨ’
ਕੋਟਕਪੂਰਾ, 7 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਵੱਲੋਂ ਸਾਈਕਲੋਥਾਨ ਸੀਜਨ-7 ਦਾ ਪ੍ਰਬੰਧ ਕੀਤਾ ਗਿਆ, ਜਿਸਦਾ ਮੁੱਖ ਉਦੇਸ਼ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਪ੍ਰਤੀ ਆਮ ਲੋਕਾ ਨੂੰ ਜਾਗਰੂਕ ਕਰਨਾ ਸੀ, ਇਸ ਸਾਈਕਲੋਥਾਨ ਵਿੱਚ ਹਰ ਸਾਈਕਲ ਚਾਲਕ ਨੂੰ 100 ਕਿਲੋਮੀਟਰ ਸਾਈਕਲ ਚਲਾਉਣ ਦਾ ਟੀਚਾ ਦਿੱਤਾ ਸੀ। ਇਸ ਸਾਈਕਲੋਥਾਨ ਵਿੱਚ ਆਗਰਾ, ਅਹਿਮਦਾਬਾਦ, ਅਮਰਾਵਤੀ, ਚੰਡੀਗੜ੍ਹ, ਦਿੱਲੀ, ਫਰੀਦਾਬਾਦ, ਗੜਸ਼ੰਕਰ, ਮੁਰਦਾਬਾਦ, ਊਨਾ, ਪਾਣੀਪਤ ਤੋਂ ਇਲਾਵਾ ਪੂਰੇ ਭਾਰਤ ਭਰ ’ਚੋਂ 400 ਸਾਈਕਲ ਚਾਲਕਾਂ ਨੇ ਭਾਗ ਲਿਆ, ਜਿਸ ਦੀ ਸ਼ੁਰੂਆਤ ਸਵੇਰੇ 7:00 ਵਜੇ ਸੱਚਦੇਵਾ ਸਟਾਕਸ ਦੇ ਮੁੱਖ ਦਫ਼ਤਰ ਬੂਲਾਵਾੜੀ ਤੋਂ ਹੋਈ, ਜਿੱਥੇ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਪੁੱਜੇ ਵਿਸ਼ੇਸ਼ ਮਹਿਮਾਨ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਵਲੋਂ ਹਰੀ ਝੰਡੀ ਵਿਖਾ ਕੇ ਸਾਈਕਲ ਚਾਲਕਾਂ ਨੂੰ ਰਵਾਨਾ ਕੀਤਾ, ਇਸ ਦੌਰਾਨ ਸਾਈਕਲ ਚਾਲਕਾਂ ਵਲੋਂ ਹੁਸ਼ਿਆਰਪੁਰ ਤੋਂ ਟਾਂਡਾ ਅਤੇ ਭੋਗਪੁਰ ਤੇ ਫ਼ਿਰ ਵਾਪਿਸ ਹੁਸ਼ਿਆਰਪੁਰ ਦੀ 100 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਪੂਰੇ ਰਸਤੇ ਵਿੱਚ ਟ੍ਰੈਫਿਕ ਵਿਵਸਥਾ ਅਤੇ ਸੁਰੱਖਿਆ ਦੇ ਪ੍ਰਬੰਧ ਜ਼ਿਲਾ ਪ੍ਰਸ਼ਾਸ਼ਨ ਵਲੋ ਕੀਤੇ ਗਏ ਸਨ। ਇਸ ਸਾਈਕਲੋਥਾਨ ਵਿੱਚ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੇ ਗੁਰਦੀਪ ਸਿੰਘ ਕਲੇਰ, ਰਜਤ ਕਟਾਰੀਆ, ਗੁਰਪ੍ਰੀਤ ਸਿੰਘ ਕਮੋਂ, ਅਰਵਿੰਦ ਲੱਕੀ, ਜਰਨੈਲ ਸਿੰਘ ਅਤੇ ਤੁਲਸੀ ਦਾਸ ਨੇ ਭਾਗ ਲਿਆ, ਟੀਮ ਦੇ ਮੈਂਬਰਾਂ ਕੁਝ ਕੁ ਮੈਂਬਰਾਂ ਨੇ ਇਸ 100 ਕਿਲੋਮੀਟਰ ਦੇ ਸਾਈਕਲ ਸਫ਼ਰ ਨੂੰ ਲਗਭਗ 4 ਘੰਟੇ 4 ਮਿੰਟਾਂ ਵਿੱਚ ਪੂਰਾ ਕਰ ਲਿਆ। ਇਸ ਸਾਈਕਲੋਥਾਨ ਨੂੰ ਪੂਰੇ ਕਰਨ ਵਾਲੇ ਸਾਈਕਲਿਸਟ ਨੂੰ ਤਮਗ਼ੇ ਅਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਟੀਮ ਦੀ ਇਸ ਪ੍ਰਾਪਤੀ ਲਈ ਡਾ. ਕੰਵਲ ਸੇਟੀ, ਡਾ. ਕੁਲਦੀਪ ਧੀਰ, ਡਾ. ਦੇਵਰਾਜ, ਮੇਜਰ ਸਿੰਘ ਚੰਡੀਗੜ ਟੇਲਰਜ਼, ਅਜਾਇਬ ਸਿੰਘ ਕਲੇਰ, ਬਲਜੀਤ ਸਿੰਘ ਖੀਵਾ, ਡਾ. ਪਰਮਿੰਦਰ ਸਿੰਘ ਤੱਗੜ, ਉਦੇ ਰੰਦੇਵ, ਵਿਜੇ ਅਰੋੜਾ, ਤਰਸੇਮ ਮੱਤਾ, ਜਸਮਨਦੀਪ ਸੋਢੀ, ਰੋਬਿਨ ਅਰੋੜਾ, ਗੁਰਸੇਵਕ ਪੁਰਬਾ, ਡਾ. ਹਰਵਿੰਦਰ ਧਾਲੀਵਾਲ, ਡਾ. ਹਰਮੀਤ ਢਿੱਲੋਂ, ਪਰਮਿੰਦਰ ਸਿੰਘ ਬਰਾੜ, ਰਵੀ ਅਰੋੜਾ, ਮਨਿੰਦਰ ਸਿੰਘ, ਸ਼ਰਨਜੀਤ ਸਿੰਘ ਮੂਕਰ ਆਦਿ ਨੇ ਵਧਾਈ ਦਿੱਤੀ।