ਕੋਟਕਪੂਰਾ, 10 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੋਹੰ ਸਪੋਰਟਸ ਐਂਡਕਲਚਰਲ ਸੁਸਾਇਟੀ ਰਜਿ: ਕੋਟਕਪੂਰਾ, ਬਾਬਾ ਸਾਹਿਬ ਐਜੂਕੇਸ਼ਨਲ ਸੁਸਾਇਟੀ ਕੋਟਕਪੂਰਾ ਅਤੇ ਮਾਤਾ ਰਮਾਬਾਈ ਅੰਬੇਡਕਰ ਅਵੈਰਨੈੱਸ ਕਲੱਬ ਕੋਟਕਪੂਰਾ ਦੇ ਸਾਂਝੇ ਸਹਿਯੋਗ ਸਦਕਾ ਖੇਡ ਮੇਲਾ ਮਿਤੀ 13 ਅਪ੍ਰ੍ਰੈਲ ਅਤੇ ਜੈ ਭੀਮ ਪੈਦਲ ਮਾਰਚ 14 ਅਪ੍ਰੈਲ ਨੂੰ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸੋਹੰ ਸਪੋਰਟਸ ਦੇ ਪ੍ਰਧਾਨ ਰਾਜ ਕੁਮਾਰ ਕੋਚਰ ਨੇ ਦਿੰਦਿਆਂ ਆਖਿਆ ਕਿ ਸਮੂਹ ਇਲਾਕਾ ਨਿਵਾਸੀਆਂ, ਸ਼ਹਿਰ ਵਾਸੀਆਂ, ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਕਾਰਜ ਸੰਪਨ ਕੀਤੇ ਜਾਣਗੇ। ਇਸ ਸਬੰਧੀ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ ਅਤੇ ਸੱਦਾ ਪੱਤਰ ਕਾਰਡ ਰਿਲੀਜ਼ ਕੀਤਾ ਗਿਆ। ਇਲਾਕੇ ਦੀ ਸ਼ਾਨ ਇਸ ਖੇਡ ਮੇਲੇ ਵਿੱਚ ਪ੍ਰਮੁੱਖ ਖੇਡਾਂ ਫੁੱਟਬਾਲ, ਹਾਕੀ, ਵਾਲੀਬਾਲ, ਬੈਡਮਿੰਟਨ (ਡਬਲ) ਆਦਿ ਤੋਂ ਇਲਾਵਾ ਫਨੀ ਗੇਮਜ, ਰੱਸਾਕਸੀ, ਦੌੜਾਂ, ਤਿੰਨ ਟੰਗੀ ਦੌੜ, ਜੰਪਸ, ਸ਼ਾਟਪੁਟ ਆਦਿ ਮੁੁਕਾਬਲੇ ਕਰਵਾਏ ਜਾਣਗੇ। ਗੇਮਜ਼ ਲਈ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਰੱਖਿਆ ਗਿਆ ਹੈ। ਐਥਲੈਟਿਕ ਮੁਕਾਬਲਿਆਂ ਵਿੱਚ ਜੈਤੂਆਂ ਨੂੰ ਮੈਡਲ ਦਿੱਤੇ ਜਾਣਗੇ। ਪਿਛਲੇ ਸਾਲਾਂ ਵਾਂਗਰ 14 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਜੈ ਭੀਮ ਪੈਦਲ ਮਾਰਚ ਲਈ ਤਿਆਰੀਆਂ ਮੁਕੰਮਲ ਹਨ ਅਤੇ ਰੂਟ ਦਾ ਜਾਇਜ਼ਾ ਲਿਆ ਗਿਆ ਹੈ। ਸੁਸਾਇਟੀ ਦੇ ਅਹੁਦੇਦਾਰ ਅਤੇ ਮੈਬਰਾਂ ਵਿੱਚ ਮਨਮੋਹਨ ਕ੍ਰਿਸ਼ਨ, ਸੰਦੀਪ ਭੰਡਾਰੀ, ਐਡਵੋਕੇਟ ਅਵਤਾਰ ਕ੍ਰਿਸ਼ਨ, ਰਾਮ ਬਹਾਦਰ, ਰਵਿੰਦਰ ਕੁਮਾਰ, ਨਵੀਨਜੈਨ, ਰਾਜ ਕੁਮਾਰ ਟੋਨੀ, ਹੁਕਮ ਚੰਦ ਖਿੱਚੀ, ਬਾਲ ਕ੍ਰਿਸ਼ਨ, ਦਰਸ਼ਨ ਸਿੰਘ, ਤੇਜ਼ਪਾਲ, ਧਰਮਵੀਰ ਕੁਮਾਰ, ਮੋਹਨ ਲਾਲ, ਗੁਰਮੀਤ ਜਲਾਲਾਬਾਦੀ, ਸੋਮੀ ਕੁਮਾਰ ਆਦਿ ਵੀ ਹਾਜ਼ਰ ਸਨ।