ਪਿਛਲੇ 48 ਘੰਟਿਆਂ ਦੌਰਾਨ 1 ਮਹਿਲਾ ਸਮੇਤ 7 ਨਸ਼ਾ ਤਸਕਰਾਂ ਨੂੰ 271 ਗ੍ਰਾਮ 81 ਮਿਲੀਗ੍ਰਾਮ ਹੈਰੋਇਨ ਅਤੇ 105 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ : ਐੱਸ ਐੱਸ ਪੀ
ਕੋਟਕਪੂਰਾ, 10 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਯੁੱਧ ਨਸ਼ਿਆ ਵਿਰੁੱਧ ਤਹਿਤ ਫਰੀਦਕੋਟ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਨਾ ਸਿਰਫ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਜਾ ਰਿਹਾ ਹੈ ਬਲਕਿ ਉਹਨਾ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਜਾਚ ਨੂੰ ਵੀ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਨਸ਼ਿਆ ਖਿਲਾਫ ਕਾਰਵਾਈ ਕਰਦੇ ਹੋਏ ਪਿਛਲੇ 8 ਮਹੀਨਿਆ ਦੌਰਾਨ 261 ਮੁਕੱਦਮੇ ਦਰਜ ਕਰਕੇ 475 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਪਿਛਲੇ 48 ਘੰਟਿਆ ਦੌਰਾਨ 03 ਮੁਕੱਦਮੇ ਦਰਜ ਕਰਕੇ 01 ਮਹਿਲਾ ਸਮੇਤ 07 ਨਸ਼ਾ ਤਸਕਰਾਂ ਨੂੰ 271 ਗ੍ਰਾਮ 81 ਮਿਲੀਗ੍ਰਾਮ ਹੈਰੋਇਨ, 105 ਨਸ਼ੀਲੀਆਂ ਗੋਲੀਆਂ ਅਤੇ ਇੱਕ ਕੰਪਿਊਟਰ ਕੰਡੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਹੋਰ ਸੰਗੀਨ ਅਪਰਾਧਾ ਤਹਿਤ ਕੁੱਲ 04 ਮੁਕੱਦਮੇ ਦਰਜ ਰਜਿਸਟਰ ਹਨ। ਥਾਣੇਦਾਰ ਗੁਰਲਾਲ ਸਿੰਘ ਇੰਚਾਰਜ ਸੀ.ਆਈ.ਏ. ਜੈਤੋ ਪੁਲਿਸ ਪਾਰਟੀ ਸਮੇਤ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਏਰੀਆ ਥਾਣਾ ਜੈਤੋ ਪਿੰਡ ਸੇਵੇਵਾਲਾ ਤੋ ਹੁੰਦੇ ਹੋਏ ਚੌਰਸਤਾ ਭਗਤੂਆਣਾ ਤੋ ਸ਼ਹਿਰ ਜੈਤੋ ਦੀ ਤਰਫ ਮੁੜੇ ਤਾਂ ਚੋਰਸਤਾ ਭਗਤੂਆਣਾ ਵਿੱਚ ਬਣੇ ਬੱਸ ਅੱਡੇ ਦੇ ਸ਼ੈੱਡ ਹੇਠਾਂ ਦੋ ਮੋਨੇ ਨੌਜਵਾਨ ਲਿਫਾਫੇ ਦੀ ਫੋਲਾ ਫਾਲੀ ਕਰਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇੱਕ ਦਮ ਤੇਜ ਕਦਮੀ ਹੋ ਕੇ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ਪਰ ਦੋਹਾ ਨੋਜਵਾਨਾਂ ਨੂੰ ਰੋਕ ਕੇ ਉਹਨਾ ਦੇ ਨਾਮ, ਪਤਾ ਪੁੱਛਿਆ ਤਾਂ ਜਿਹਨਾਂ ਨੇ ਆਪਣੇ ਨਾਮ ਗੁਰਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਜਗਸੀਰ ਸਿੰਘ ਵਾਸੀ ਨੇੜੇ ਪਾਲ ਦੀ ਆਟਾ ਚੱਕੀ ਪਿੰਡ ਬਿਸਨੰਦੀ ਅਤੇ ਵਕੀਲ ਸਿੰਘ ਪੁੱਤਰ ਭੋਲਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਾਜਾਖਾਨਾ ਚੌਂਕ ਜੈਤੋ ਜਿਲਾ ਫਰੀਦਕੋਟ ਦੱਸਿਆ। ਉਹਨਾਂ ਦੀ ਤਲਾਸ਼ੀ ਲੈਣ ਲਈ ਸ਼੍ਰੀ ਸੁਖਦੀਪ ਸਿੰਘ ਡੀ.ਐਸ.ਪੀ (ਸ.ਡ) ਜੈਤੋ ਮੌਕਾ ਪਰ ਪੁੱਜੇ। ਜਿਹਨਾਂ ਦੀ ਹਦਾਇਤ ਮੁਤਾਬਕ ਜਦੋ ਦੋਹਾ ਦੋਸ਼ੀਆਂ ਦੀ ਤਲਾਸ਼ੀ ਕੀਤੀ ਗਈ ਤਾਂ ਦੋਸ਼ੀਆਂ ਪਾਸੋ 264 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰ ਕੰਡਾ ਬ੍ਰਾਮਦ ਕੀਤਾǀ ਜਿਸਤੇ ਮੁਕੱਦਮਾ ਨੰਬਰ 39 ਮਿਤੀ 07.04.2025 ਅ/ਧ 21(ਸੀ)/61/85 ਐਨ.ਡੀ.ਪੀ.ਐਸ ਥਾਣਾ ਜੈਤੋ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ।
ਲੜੀ ਨੰ. ਦੋਸ਼ੀ ਸਬੰਧੀ ਵੇਰਵੇ ਪਹਿਲਾ ਦਰਜ ਮੁਕੱਦਮੇ
1. ਗੁਰਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਜਗਸੀਰ ਸਿੰਘ ਵਾਸੀ ਨੇੜੇ ਪਾਲ ਦੀ ਆਟਾ ਚੱਕੀ ਪਿੰਡ ਬਿਸਨੰਦੀ 1) ਮੁਕੱਦਮਾ ਨੰਬਰ 347 ਮਿਤੀ 11.11.2023 ਅ/ਧ 21(ਬੀ) ਐਨ.ਡੀ.ਪੀ.ਐਸ ਥਾਣਾ ANTF Sector-79 (ਐਸ.ਏ.ਐਸ ਨਗਰ)
2) ਮੁਕੱਦਮਾ ਨੰਬਰ 52 ਮਿਤੀ 04.04.2024 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਕੋਟਕਪੂਰਾ
2. ਵਕੀਲ ਸਿੰਘ ਪੁੱਤਰ ਭੋਲਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਾਜਾਖਾਨਾ ਚੌਂਕ ਜੈਤੋ ਜਿਲਾ ਫਰੀਦਕੋਟ 1) ਮੁਕੱਦਮਾ ਨੰਬਰ 147 ਮਿਤੀ 22.10.2018 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ
2) ਮੁਕੱਦਮਾ ਨੰਬਰ 206 ਮਿਤੀ 23.12.2023 ਅ/ਧ 304, 34 ਆਈ.ਪੀ.ਸੀ ਥਾਣਾ ਜੈਤੋ
(2) ਇਸੇ ਤਰ੍ਹਾ ਮਿਤੀ 07.04.2025 ਨੂੰ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ:ਥ ਇਕਬਾਲ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਰਾਮੇਆਣਾ ਕਾਸਮਭੱਟੀ ਰੋਡ ਪਰ ਮੌਜੂਦ ਸੀ ਤਾਂ ਕਾਸਮਭੱਟੀ ਦੀ ਤਰਫੋ ਇੱਕ ਔਰਤ ਅਤੇ ਇੱਕ ਨੌਜਵਾਨ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗੇ ਤਾਂ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਸ਼ੱਕ ਦੀ ਬਿਨਾਅ ਪਰ ਰੋਕਿਆ ਗਿਆ ਤਾਂ ਉਹਨਾ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਮੜਾਕ ਅਤੇ ਰਾਜਪ੍ਰੀਤ ਕੌਰ ਪਤਨੀ ਧਰਮਿੰਦਰ ਸਿੰਘ ਵਾਸੀ ਮੜਾਕ ਦੱਸਿਆ। ਜਿਹਨਾਂ ਦੀ ਤਲਾਸ਼ੀ ਲਈ ਥਾਣਾ ਜੈਤੋ ਪਾਸੋ ਸ:ਥ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਮੌਕਾ ਪਰ ਪੁੱਜੇ ਅਤੇ ਤਲਾਸ਼ੀ ਲੈਣ ਤੇ 07 ਗ੍ਰਾਮ 81 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸਤੇ ਮੁਕੱਦਮਾ ਨੰਬਰ 38 ਮਿਤੀ 07.04.2025 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ ਦਰਜ ਰਜਿਸਟਰ ਕੀਤਾ ਗਿਆ।
(3) ਇੰਸਪੈਕਟ ਜਗਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ ਦੀ ਨਿਗਰਾਨੀ ਹੇਠ ਮਿਤੀ 08.04.2025 ਨੂੰ ਥਾਣੇ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਜਦ ਪੁਲਿਸ ਪਾਰਟੀ ਮੈਡੀਕਲ ਕਾਲਜ ਤੋ ਛਾਉਣੀ ਵੱਲ ਜਾ ਰਹੇ ਸੀ ਤਾ ਤਿੰਨ ਵਿਅਕਤੀ ਅਰਸ਼ਦੀਪ ਸਿੰਘ ਉਰਫ ਗੋਲਾ ਪੁੱਤਰ ਰਾਜ ਕੁਮਾਰ, ਰਾਜਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀਆਨ ਡਾ: ਅੰਬੇਦਕਰ ਨਗਰ ਕੰਮੇਆਣਾ ਗੇਟ ਫਰੀਦਕੋਟ ਅਤੇ ਜਸਪ੍ਰੀਤ ਸਿੰਘ ਪੁੱਤਰ ਗੁਰਖਾਲਸਾ ਵਾਸੀ ਕੰਮੇਆਣਾ ਗੇਟ ਡਾ ਅਬੇਦਕਰ ਨਗਰ ਫਰੀਦਕੋਟ ਹੱਥ ਵਿੱਚ ਮੋਮੀ ਲਿਫਾਫਾ ਨੂੰ ਫਰੋਲ ਰਹੇ ਸੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਲ਼ਿਫਾਫਾ ਥੱਲੇ ਸੁੱਟ ਕੇ ਖਿਸਕਣ ਲੱਗੇ ਜਿੰਨਾ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾ ਪਰ ਰੋਕ ਕੇ ਮੋਮੀ ਪਾਰਦਰਸ਼ੀ ਲਿਫਾਫਾ ਦੀ ਤਲਾਸ਼ੀ ਕੀਤੀ ਤਾ ਉਸ ਵਿੱਚੋ 105 ਨਸ਼ੀਲੀਆ ਗੋਲੀਆ ਮਾਰਕਾ NRX Clonazepam Mouth Dissolving Tab 0.25 Mg Petril ਬਰਾਮਦ ਕੀਤੀਆਂ ਗਈਆ। ਜਿਸਤੇ ਮੁਕੱਦਮਾ ਨੰਬਰ 140 ਮਿਤੀ 08.04.2025 ਅ/ਧ 22(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮਿਆ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤੇ ਜਾ ਰਹੇ ਹਨ ਤਾਂ ਜੋ ਇਹਨਾਂ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਸ ਤੋ ਇਲਾਵਾ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਜਿੱਥੇ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ, ਉਥੇ ਹੀ ਇਸ ਦਲਦਲ ਦੇ ਵਿੱਚ ਫਸੇ ਹੋਏ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਨਸ਼ਾ ਛੁਡਾਉ ਕੇਂਦਰ ਦੇ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ। ਇਸੇ ਤਹਿਤ ਫਰੀਦਕੋਟ ਪੁਲਿਸ ਵੱਲੋਂ 14 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਹਨਾਂ ਨੂੰ ਹਰ ਪ੍ਰਕਾਰ ਦੀ ਮਦਦ ਅਤੇ ਸਹੂਲਤ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਨਸ਼ਿਆਂ ਵੱਲੋਂ ਹਟਾ ਕੇ ਇੱਕ ਵਧੀਆਂ ਜਿੰਦਗੀ ਦਿੱਤੀ ਜਾ ਸਕੇ।