ਫਰੀਦਕੋਟ 14 ਅਪ੍ਰੈਲ ( ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੇ ਆਪਣੇ ਗ੍ਰਹਿ ਨਹਿਰ ਨਜ਼ਾਰਾ ਨਜ਼ਦੀਕ ਸਰਹਿੰਦ ਨਹਿਰ ਕੋਟਕਪੂਰਾ ਰੋਡ ਨਿਉ ਹਰਿੰਦਰਾ ਨਗਰ ਫਰੀਦਕੋਟ ਵਿਖੇ 13 ਅਪ੍ਰੈਲ 2025ਦਿਨ ਐਤਵਾਰ ਨੂੰ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਸ਼ੁਭ ਦਿਹਾੜੇ ਤੇ ਛਬੀਲ ਲਗਾਈ ਜਿਸ ਦੀ ਸ਼ੁਰੂਆਤ ਗੁਰਾਂ ਦੇ ਜੈਕਾਰੇ “ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ “ ਨਾਲ ਕੀਤੀ ਗਈ।ਜਿਸ ਵਿੱਚ ਮੁਹੱਲਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾ ਕੇ ਸੇਵਾ ਕੀਤੀ। ਇਸ ਸੇਵਾ ਵਿੱਚ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਵੀ ਯੋਗਦਾਨ ਪਾਇਆ ਗਿਆ ਉਸ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਸੇਵਾ ਦਾ ਕਾਰਜ ਦੁਪਹਿਰ 12ਵਜੇ ਤੋਂ ਸ਼ਾਮ 4ਵਜੇ ਤੱਕ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਪ੍ਰਸਿੱਧ ਸ਼ਾਇਰ, ਲੇਖਕ ਅਤੇ ਗਾਇਕ ਇਕਬਾਲ ਘਾਰੂ , ਪ੍ਰਸਿੱਧ ਕਹਾਣੀਕਾਰ ਦਰਸ਼ਨ ਰੋਮਾਣਾ, ਪ੍ਰਸਿੱਧ ਨਾਟਕਕਾਰ ਰਾਜ ਧਾਲੀਵਾਲ, ਨੌਜਵਾਨ ਗ਼ਜ਼ਲਗੋ ਵਤਨਵੀਰ ਜ਼ਖਮੀ ,ਹਰਸੰਗੀਤ ਸਿੰਘ ਗਿੱਲ, ਸ਼ਿਵਦੀਪ ਸਿੰਘ ਧਾਲੀਵਾਲ, ਅਮਰਜੀਤ ਸਿੰਘ ਸੇਵਾ ਮੁਕਤ ਜੇ. ਈ. ਬਿਜਲੀ ਬੋਰਡ, ਸੁਮੀਤ ਹੈਲਪਰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਆਦਿ ਨੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ ਅਤੇ ਸੰਗਤਾਂ ਨੂੰ ਨਿਹਾਲ ਕੀਤਾ।