ਪਬਲਿਕ ਨੋਟਿਸ ਵਿੱਚ ਸੋਧ ਕਰਕੇ ਪੱਛੜੇ ਵਰਗ ਲਈ 25 ਫੀਸਦੀ ਦਾ ਰਾਖਵਾਂਕਰਨ ਰੱਖਣ ਦੀ ਕੀਤੀ ਮੰਗ
ਕੋਟਕਪੂਰਾ, 19 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤ ਸਮਾਜ ਦੇ ਆਗੂ ਅਜੀਤ ਵਰਮਾ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 16.4.25 ਦੇ ਪਬਲਿਕ ਨੋਟਿਸ ਦੇ ਮੁਤਾਬਕ ਚੰਡੀਗੜ੍ਹ ਜੁਡੀਸ਼ੀਅਲ ਵਿਭਾਗ ਵਿੱਚ 124 ਲਾਅ ਅਫ਼ਸਰਾਂ ਦੀਆਂ ਆਸਾਮੀਆਂ ਦੀ ਭਰਤੀ ਸੰਬੰਧੀ ਜਾਰੀ ਕੀਤਾ ਗਿਆ। ਉਕਤ 124 ਲਾਅ ਅਫ਼ਸਰਾਂ ਦੀਆਂ ਆਸਾਮੀਆਂ ਪੰਜਾਬ ਸਰਕਾਰ ਵਲੋਂ ਪੱਛੜੇ ਵਰਗ ਦਾ ਕੋਈ ਰਾਖਵਾਂਕਰਨ ਨਹੀਂ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਦੇ ਸੰਵਿਧਾਨ ਵਿੱਚ ਵੀ ਪੱਛੜੇ ਵਰਗ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਦੀ ਗੱਲ ਕਹੀ ਗਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਉਕਤ ਆਸਾਮੀਆਂ ਵਿੱਚ ਪੱਛੜੇ ਵਰਗ ਲਈ ਕੋਈ ਰਾਖਵਾਂਕਰਨ ਨਹੀਂ ਰੱਖਿਆ ਗਿਆ l ਪੰਜਾਬ ਸਰਕਾਰ ਦਾ ਇਹ ਰਵੱਈਆ ਪੱਛੜੇ ਵਰਗ ਦੇ ਲੋਕਾਂ ਲਈ ਗ਼ਲਤ ਹੈ l ਐਡਵੋਕੇਟ ਵਰਮਾ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਉੱਕਤ ਪਬਲਿਕ ਨੋਟਿਸ ਵਿੱਚ ਸੋਧ ਕਰਕੇ ਪੱਛੜੇ ਵਰਗ ਦੇ ਲਈ 25% ਦਾ ਰਾਖਵਾਂਕਰਨ ਰੱਖਿਆ ਜਾਵੇ। ਇਸ ਮੌਕੇ ਐਡਵੋਕੇਟ ਅਜੀਤ ਵਰਮਾ ਨਾਲ਼ ਪ੍ਰਜਾਪਤ ਸਮਾਜ ਦੇ ਪ੍ਰਧਾਨ ਜੈ ਚੰਦ ਬੇਵਾਲ, ਚੇਅਰਮੈਨ ਹੰਸਰਾਜ ਅਤੇ ਸੀਨੀਅਰ ਮੈਂਬਰ ਅਰਜਨ ਰਾਮ ਅਤੇ ਅਸ਼ੋਕ ਕੁਮਾਰ ਆਦਿ ਵੀ ਹਾਜ਼ਰ ਸਨ।