ਫਰੀਦਕੋਟ 22 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 21 ਅਪ੍ਰੈਲ 2025 ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਫਰੀਦਕੋਟ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨੇ ਕੀਤੀ। ਇਸ ਮੀਟਿੰਗ ਵਿੱਚ ਇਕਬਾਲ ਘਾਰੂ, ਕਰਨਲ ਬਲਬੀਰ ਸਿੰਘ ਸਰਾਂ, ਵਤਨਵੀਰ ਜ਼ਖਮੀ, ਸਤਪਾਲ ਸਿੰਘ ਸੋਹਲ, ਲਾਲ ਸਿੰਘ ਕਲਸੀ, ਸੁਰਿੰਦਰਪਾਲ ਸ਼ਰਮਾ ਭਲੂਰ , ਚਰਨਜੀਤ ਸਿੰਘ ਲਾਇਬ੍ਰੇਰੀਅਨ ਆਦਿ ਹਾਜ਼ਰ ਸਨ। ਇਸ ਮੀਟਿੰਗ ਵਿੱਚ ਅਨੇਕਾਂ ਪੁਸਤਕਾਂ ਦੇ ਰਚੇਤਾ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ ਦੀ ਪੁਸਤਕ “ ਸਿਰ ਦੀ ਛੱਤ “ ਅਤੇ ਸਤਪਾਲ ਸਿੰਘ ਸੋਹਲ ਦੀ ਪੁਸਤਕ “ ਗੀਤ ਮੇਰਾ ਸਰਮਾਇਆ” ਦੇ ਲੋਕ ਅਰਪਣ ਸਮਾਗਮ ਦੀ ਰੂਪ ਰੇਖਾ ਉਲੀਕੀ ਗਈ। ਇਸ ਦੌਰਾਨ ਹਾਜ਼ਰ ਲੇਖਕਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਹਾਜ਼ਰ ਲੇਖਕਾਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਭਾ ਵੱਲੋਂ ਫੈਸਲਾ ਕੀਤਾ ਗਿਆ ਕਿ ਕਹਾਣੀਕਾਰ ਲਾਲ ਸਿੰਘ ਕਲਸੀ ਦੀ ਪੁਸਤਕ “ ਸਿਰ ਦੀ ਛੱਤ “ ਅਤੇ ਸਤਪਾਲ ਸਿੰਘ ਸੋਹਲ ਦੀ ਪੁਸਤਕ “ ਗੀਤ ਮੇਰਾ ਸਰਮਾਇਆ” ਦਾ ਲੋਕ ਅਰਪਣ ਸਮਾਰੋਹ ਮਿਤੀ 27 ਅਪ੍ਰੈਲ 2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋ ਦੁਪਹਿਰ 1 ਵਜੇ ਤੱਕ ਸਥਾਨਕ ਪੈਨਸ਼ਨ ਭਵਨ ਫਰੀਦਕੋਟ ਨਜ਼ਦੀਕ ਹੁੱਕੀ ਚੌਕ ਫਰੀਦਕੋਟ ਵਿਖੇ ਹੋਵੇਗਾ। ਇਸ ਸਮਾਗਮ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਵੀ ਸ਼ਿਰਕਤ ਕਰਨਗੇ। ਹਾਜ਼ਰ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ। ਸਮੂਹ ਮੈਬਰਾਨ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਨੂੰ ਸਮੇ ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।
