ਕੋਟਕਪੂਰਾ, 30 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸੁਰਗਾਪੁਰੀ ਵਿੱਚ ਸਥਿੱਤ ਸ਼ਿਆਮ ਮੰਦਿਰ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਬਾਂਸਲ ਦੀ ਪ੍ਰਧਾਨਗੀ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੇਵਾਦਾਰ ਹਰੀ ਸ਼ਿਆਮ ਸਿੰਗਲਾ, ਕੈਲਾਸ਼ ਸ਼ਰਮਾ, ਪੰਡਿਤ ਵਿਜੇ ਸਵਾਮੀ, ਪੰਡਿਤ ਅਖਿਲ ਕੌਸ਼ਿਕ, ਨਰਿੰਦਰ ਮਿੱਤਲ, ਵਿਨੋਦ ਸ਼ਰਮਾ, ਅਮਰਨਾਥ ਸ਼ਰਮਾ, ਸੁਦਰਸ਼ਨ ਸਿੰਗਲਾ, ਸੁਮਿਤ ਮੋਦੀ, ਰਵੀ ਸ਼ਰਮਾ ਆਦਿ ਨੇ ਦੱਸਿਆ ਕਿ ਇਸ ਕੈਂਪ ਵਿੱਚ ਲਾਈਨਜ਼ ਕਲੱਬ ਜੈਤੋ ਦੇ ਡਾਕਟਰਾਂ ਦੀ ਟੀਮ ਨੇ 210 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ ਤੇ 11 ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਲਈ ਆਉਣ ਵਾਲੇ ਮਰੀਜ਼ਾਂ ਦਾ ਖਰਚਾ ਸ਼੍ਰੀ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਚੁੱਕਿਆ ਜਾਵੇਗਾ। ਇਸ ਸਮੇਂ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਬਾਂਸਲ ਨੇ ਦੱਸਿਆ ਕਿ ਅੱਜ ਦਾ ਕੈਂਪ ‘ਨਰ ਸੇਵਾ ਨਾਰਾਇਣ ਸੇਵਾ’ ਦੇ ਆਧਾਰ ’ਤੇ ਲਾਇਆ ਗਿਆ ਹੈ ਅਤੇ ਇਸ ਕੈਂਪ ਦੇ ਆਯੋਜਨ ਲਈ ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੋਸਾਇਟੀ ਅਤੇ ਸ਼੍ਰੀ ਸ਼ਿਆਮ ਮਹਿਲਾ ਸੰਤਸਾਗ ਮੰਡਲ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਇਸ ਸਮੇਂ ਸਰੋਜ ਸ਼ਰਮਾ, ਸਚਿਨ ਸਿੰਗਲਾ, ਮੁਕੁਲ ਬਾਂਸਲ, ਕਰਨ ਸਿੰਗਲਾ, ਦੇਵਾਸ਼ੂ ਮਿੱਤਲ, ਕੁਨਾਲ ਮਿੱਤਲ, ਆਦਿਤਯ ਅਗਰਵਾਲ, ਮਾਨਵ ਗੋਇਲ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
