ਸਿਹਤ ਵੱਲ ਧਿਆਨ ਨਾ ਦੇਣ ਕਰਕੇ ਹੋ ਰਿਹੈ ਬਿਮਾਰੀਆਂ ’ਚ ਵਾਧਾ : ਕਵਿਤਾ ਸਿੰਘ

ਕੋਟਕਪੂਰਾ, 30 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਸਿਹਤ ਸਬੰਧੀ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਜਾਗਰੂਕ ਕਰਨ ਲਈ ਐਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਵਿਖੇ ਪਾਰਕਾਸ਼ਠਾ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਸਿਹਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਆਗਵਾਈ ਪ੍ਰਸਿੱਧ ਸਮਾਜ ਸੇਵਿਕਾ ਕਵਿਤਾ ਸਿੰਘ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀ ਅਤੇ ਸਮੂਹ ਅਧਿਆਪਕਾਂ ਨੂੰ ਵੱਖ-ਵੱਖ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ ਅਤੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਅਜੋਕੀ ਭੱਜ ਦੌੜ ਭਰੀ ਜ਼ਿੰਦਗੀ ਦੇ ਰੁਝਾਨਾਂ ਦੇ ਚੱਲਦੇ ਸਿਹਤ ਵੱਲ ਜਿਆਦਾ ਧਿਆਨ ਨਾ ਦੇਣ ਕਰਕੇ ਹਾਰਟ ਅਟੈਕ, ਕੈਂਸਰ, ਡਾਇਬਿਟੀਜ, ਥਾਇਰਾਇਡ ਅਤੇ ਮੋਟਾਪਾ ਜਿਹੀਆਂ ਗੰਭੀਰ ਸਮੱਸਿਆਵਾਂ ਨੂੰ ਘਰੇਲੂ ਨੁਸਖਿਆਂ ਅਤੇ ਸਰੀਰਕ ਕਸਰਤਾਂ ਰਾਹੀਂ ਰੋਕਥਾਮ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਕਵਿਤਾ ਸਿੰਘ (ਚੀਫ ਕੋਆਰਡੀਨੇਟਰ ਆਫ ਪ੍ਰਕਾਸ਼ਠਾ ਫਾਊਂਡੇਸ਼ਨ) ਨੇ ਰੋਜ਼ਾਨਾ ਅੱਧਾ ਘੰਟਾ ਸਰੀਰਕ ਕਸਰਤ ਕਰਨ ਲਈ ਸਲਾਹ ਦਿੱਤੀ। ਸ਼੍ਰੀਮਤੀ ਕਵਿਤਾ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਬਾਰੇ ਸੁਚੇਤ ਕਰਨਾ ਸਮਾਜ ਦੀ ਭਲਾਈ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਵਰਗ ਨੇ ਇਸ ਸਮੁੱਚੇ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸਕੂਲ ਮੁਖੀ ਡਾਇਰੈਕਟਰ/ਪ੍ਰਿੰਸੀਪਲ ਡਾ. ਧਵਨ ਕੁਮਾਰ ਨੇ ਜਿੱਥੇ ਮੈਡਮ ਕਵਿਤਾ ਸਿੰਘ ਦਾ ਧੰਨਵਾਦ ਕੀਤਾ, ਉੱਥੇ ਹੀ ਵਿਦਿਆਰਥੀ ਅਤੇ ਅਧਿਆਪਕ ਵਰਗ ਨੂੰ ਸਿਹਤ ਸਬੰਧੀ ਧਿਆਨ ਰੱਖਣ ਲਈ ਵੀ ਪ੍ਰੇਰਿਆ। ਉਹਨਾਂ ਆਖਿਆ ਕਿ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਅਜਿਹੇ ਜਾਗਰੂਕਤਾ ਕੈਂਪ ਲਾਉਣ ਲਈ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨਾਲ ਹੀ ਨਾਲ ਪਾਰਕਾਸ਼ਠਾ ਫਾਊਂਡੇਸ਼ਨ ਨੂੰ ਭਵਿੱਖ ਵਿੱਚ ਹੋਰ ਸਿਹਤ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਨ ਕਰਨ ਲਈ ਪ੍ਰੇਰਿਤ ਵੀ ਕੀਤਾ।
