ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ : ਪਿ੍ਰੰਸੀਪਲ/ਡਾਇਰੈਕਟਰ ਧਵਨ ਕੁਮਾਰ
ਮਜ਼ਦੂਰ ਵਰਗ ਦੀ ਅਣਥੱਕ ਮਿਹਨਤ ਤੋ ਬਿਨਾ ਕਿਸੇ ਵੀ ਸੰਸਥਾ ਅੰਦਰ ਵਿਕਾਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ : ਪਿ੍ਰੰਸੀਪਲ ਧਵਨ ਕੁਮਾਰ

ਕੋਟਕਪੂਰਾ, 3 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਾਮਵਰ ਸਿੱਖਿਆ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਚ ਮਜ਼ਦੂਰ ਦਿਵਸ ਬੜੇ ਉਲਾਸ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਵਸ ਦਾ ਉਦੇਸ਼ ਮਿਹਨਤੀ ਕਰਮਚਾਰੀਆਂ ਦੀ ਸੇਵਾ ਅਤੇ ਯੋਗਦਾਨ ਨੂੰ ਸਲਾਮ ਕਰਨਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਵਿਸ਼ੇਸ਼ ਭਾਸ਼ਣ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੀ ਮਹੱਤਤਾ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਗੀਤਾਂ ਰਾਹੀਂ ਵਿਦਿਆਰਥੀਆਂ ਨੇ ਮਿਹਨਤਕਸ਼ਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਸਕੂਲ ਦੇ ਸਾਰੇ ਕਰਮਚਾਰੀ ਵਰਗ ਦੇ ਮਨੋਰੰਜਨ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਗਤੀਵਿਧੀਆਂ ਦਾ ਨਿਰਧਾਰਨ ਕੀਤਾ ਗਿਆ। ਇਹਨਾਂ ਗਤੀਵਿਧੀਆਂ ਵਿੱਚ ਸਾਰੇ ਕਰਮਚਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵੱਖ-ਵੱਖ ਕਰਵਾਈਆਂ ਦੀਆਂ ਵਿਧੀਆਂ ਨਾਲ ਜਿੱਥੇ ਮਨੋਰੰਜਨ ਅਤੇ ਹਾਸਾ ਮਜ਼ਾਕ ਕੀਤਾ ਗਿਆ, ਉੱਥੇ ਹੀ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਡਾ. ਧਵਨ ਕੁਮਾਰ ਨੇ ਸਾਰੇ ਕਰਮਚਾਰੀਆਂ, ਡਰਾਈਵਰਾਂ, ਚੌਕੀਦਾਰਾਂ, ਸਫਾਈ ਕਰਮਚਾਰੀਆਂ ਅਤੇ ਹੋਰ ਸਟਾਫ ਦਾ ਧੰਨਵਾਦ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ “ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ, ਉਨ੍ਹਾਂ ਦੀ ਅਣਥੱਕ ਮਿਹਨਤ ਤੋਂ ਬਿਨਾ ਕਿਸੇ ਵੀ ਸੰਸਥਾ ਅੰਦਰ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਦਿਵਸ ਦਾ ਮਕਸਦ ਉਨ੍ਹਾਂ ਦੀ ਸੇਵਾ ਨੂੰ ਸਿਰ ਮੱਥੇ ਲਾਉਣਾ ਹੈ।” ਇਸ ਮੌਕੇ ਕਰਮਚਾਰੀਆਂ ਨੂੰ ਸਕੂਲ ਸੰਸਥਾ ਵਿੱਚ ਉਹਨਾਂ ਦੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਈ ਜਾ ਰਹੀ ਸੇਵਾ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਕੂਲ ਵੱਲੋਂ ਇਸ ਦਿਵਸ ਮੌਕੇ ਸਾਰੇ ਕਰਮਚਾਰੀਆਂ ਲਈ ਇੱਕ ਨਿੱਘੀ ਰਿਫਰੈਸ਼ਮੈਂਟ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਇਹ ਸਮਾਰੋਹ ਵਿਲੱਖਣ ਛਾਪ ਛੱਡਦਾ ਹੋਇਆ ਸਫਲ ਹੋ ਨਿਬੜਿਆ। ਜਿੱਥੇ ਇਹ ਸਮਾਰੋਹ ਮਿਹਨਤ ਦੀ ਇੱਜ਼ਤ ਕਰਨ ਅਤੇ ਸਮਾਜ ਵਿੱਚ ਹਰ ਭੂਮਿਕਾ ਦੀ ਮਹੱਤਤਾ ਨੂੰ ਸਮਝਣ ਦਾ ਸੁਨੇਹਾ ਲੈ ਕੇ ਆਇਆ, ਉੱਥੇ ਹੀ ਸਮਾਜ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਹਮਾਇਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿੱਚ ਸਾਰੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਮਜ਼ਦੂਰ ਦਿਵਸ ਦੀ ਸਾਰਥਕਤਾ ਨੂੰ ਸਮਝਣ ਅਤੇ ਪਾਲਣ ਦਾ ਸੰਕਲਪ ਲਿਆ।

