ਕੋਟਕਪੂਰਾ, 6 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੈਂਟ ਮੇਰੀਜ ਕਾਨਵੈਂਟ ਸਕੂਲ ਫ਼ਰੀਦਕੋਟ ਦਾ ਏ.ਐੱਸ.ਆਈ.ਐੱਸ.ਸੀ. ਮੁਕਤਸਰ ਸਾਹਿਬ ਲਿਟਰੇਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਹਨਾਂ ਮੁਕਾਬਲਿਆਂ ਵਿੱਚ ਮਾਲਵਾ ਦੇ 12 ਆਈ.ਸੀ.ਐੱਸ.ਈ. ਸਕੂਲਾਂ ਨੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਫਾਦਰ ਬੈਨੀ ਥਾਮਸ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਸੀਰਤ ਕੌਰ ਭੁੱਲਰ ਅਤੇ ਪ੍ਰੀਤਇੰਦਰ ਸਿੰਘ ਗਿੱਲ ਨੇ ਜੂਨੀਅਰ ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ, ਐਵਲਿਨ ਜੋਰਜ ਚੇਰੀਅਨ ਅਤੇ ਸ਼ਗੁਨ ਰੋਏ ਨੇ ਸਬ ਜੂਨੀਅਰ ਕੁਇਜ਼ ਮੁਕਾਬਲੇ ਵਿੱਚ ਪਹਿਲਾ, ਜੋ ਮੁਕਾਬਲਾ ਸੈਂਟ ਮੇਰੀਜ ਕਾਨਵੈਂਟ ਸਕੂਲ ਫਰੀਦਕੋਟ ਵਿੱਚ ਕਰਵਾਇਆ ਗਿਆ, ਅਹਸਾਸ ਯਾਦਵ ਅਤੇ ਲਵਾਨਿਆਂ ਸ਼ਰਮਾ ਨੇ ਡਿਬੇਟ ਵਿੱਚ ਦੂਜਾ, ਜਿਹੜਾ ਮੁਕਾਬਲਾ ਲਿਟਲ ਫਲਾਵਰ ਕੋਨਵੈਂਟ ਸਕੂਲ ਮੁਕਤਸਰ ਸਾਹਿਬ ਵਿੱਚ ਕਰਵਾਇਆ ਗਿਆ, ਗਰੀਮਾ ਗਾਂਧੀ ਨੇ ਜੂਨੀਅਰ ਕ੍ਰੀਏਟਿਵ ਰਾਈਟਿੰਗ ਵਿੱਚ ਦੂਜਾ ਅਤੇ ਗੁਰਾਸੀਸ ਕੌਰ ਨੇ ਕ੍ਰੀਏਟਿਵ ਰਾਈਟਿੰਗ ਸਬ ਜੂਨੀਅਰ ਵਿੱਚ ਦੂਜਾ ਅਤੇ ਪੋਲੀਜਾਂ ਨੇ ਡਰਾਇੰਗ ਵਿੱਚ ਤੀਜਾ, ਜਿਹੜਾ ਮੁਕਾਬਲਾ ਸੈਕਰਡ ਹਾਰਟ ਕਾਨਵੈਂਟ ਸਕੂਲ ਜਲਾਲਾਬਾਦ ਵਿੱਚ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਮੈਨੇਜਰ ਫਾਦਰ ਸਿਲਵੀਨੋਸ ਨੇ ਸਾਰੇ ਬੱਚਿਆਂ ਨੂੰ ਸ਼ਾਬਾਸ਼ੀ ਦਿੰਦਿਆਂ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਬਰਸਰ ਫਾਦਰ ਦੀਪਕ ਨੇ ਇਸ ਮੌਕੇ ਬੱਚਿਆਂ ਨੂੰ ਅਗਾਂਹਵਧੂ ਸੋਚ ਰੱਖਣ ਲਈ ਪ੍ਰੇਰਿਆ।