ਕੋਟਕਪੂਰਾ, 7 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਤਿਹਾਸ ਗਵਾਹ ਹੈ ਕਿ ਵਿਅਕਤੀ ਦੁਆਰਾ ਦੇਖੇ ਗਏ ਸੁਪਨੇ ਪੂਰੇ ਕਰਨ ਪਿੱਛੇ ਉਸਦੀ ਅਣਥੱਕ ਮਿਹਨਤ ਅਤੇ ਕੋਸ਼ਿਸ਼ ਹੁੰਦੀ ਹੈ। ਕਾਮਯਾਬੀ ਅਤੇ ਸਫ਼ਲਤਾ ਉਸ ਨੂੰ ਹੀ ਮਿਲਦੀ ਹੈ ਜੋ ਉਸਨੂੰ ਪਾਉਣ ਲਈ ਦ੍ਰਿੜ ਸ਼ਕਤੀ ਨਾਲ ਅੱਗੇ ਵਧਦਾ ਹੈ l ਇਹਨਾਂ ਸ਼ਬਦਾਂ ਦੀ ਤਰਜਮਾਨੀ ਕਰਨ ਵਾਲੀ ਸ਼ਖਸੀਅਤ ਬਾਰੇ ਦੱਸਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ ਕਿ ਵਿੱਦਿਅਕ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਜੀ ਨੇ ਪਿਛਲੇ ਦਿਨੀਂ ਜੀ.ਐਸ.ਐਲ.ਸੀ. ਅਕੈਡਈਲਾਈਟ ਐਵਾਰਡ ਹਾਸਿਲ ਕਰਕੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਮੋਹਰੀ ਸਕੂਲਾਂ ਵਿੱਚੋਂ ਚੁਣੇ ਗਏ ਤਜ਼ਰਬੇਕਾਰ ਪ੍ਰਿੰਸੀਪਲਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕੀਤਾ ਹੈl ਡਾ. ਧਵਨ ਕੁਮਾਰ ਜੀ ਦੀਆਂ ਵਿਲੱਖਣ ਪ੍ਰਾਪਤੀਆਂ, ਉਪਲੱਬਧੀਆਂ,ਮਿਹਨਤਾਂ, ਅਣਥੱਕ ਕੋਸ਼ਿਸ਼ਾਂ ਅਤੇ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ‘ਹੋਟਲ ਹੋਲੀਡੇ ਇੰਨ, ਮਯੂਰ ਵਿਹਾਰ ਨਵੀਂ ਦਿੱਲੀ’ ਵਿਖ਼ੇ ਇੱਕ ਵੱਡੇ ਪੱਧਰ ‘ਤੇ ਕੀਤੇ ਗਏ ਐਵਾਰਡ ਵੰਡ ਸਮਾਰੋਹ ਵਿੱਚ ਸੱਦਿਆ ਗਿਆ ਜਿੱਥੇ ਪੂਰੇ ਭਾਰਤ ਵਿੱਚੋਂ ਵੱਖ-ਵੱਖ ਕੋਨਿਆਂ ਜੈਪੁਰ, ਜੋਧਪੁਰ, ਭੀਵਾਨੀ,ਮੁੰਬਈ, ਕੇਰਲਾ, ਪੂਨੇ, ਦਿੱਲੀ, ਬੰਗਲੌਰ, ਉੱਤਰਪ੍ਰਦੇਸ਼, ਮੱਧ ਪ੍ਰਦੇਸ਼, ਹੈਦਰਾਬਾਦ, ਤੋਂ ਇਲਾਵਾ ਸੂਬਾ ਪੰਜਾਬ ਵਿੱਚੋਂ ਜ਼ਿਲ੍ਹਾ ਲੁਧਿਆਣਾ ਅਤੇ ਮੋਗਾ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਦੁਆਰਾ ਸ਼ਿਰਕਤ ਕੀਤੀ ਗਈ l ਜਿਹਨਾਂ ਵਿੱਚੋਂ ਸੂਬਾ ਪੰਜਾਬ ਭਰ ਦੇ ਜ਼ਿਲ੍ਹਾ ਮੋਗਾ ਵਿੱਚੋਂ ਐਸ. ਬੀ. ਆਰ. ਐਸ. ਗੁਰੂਕੁਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਜੀ ਨੂੰ ਅਕੈਡਈਲਾਈਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆl ਇਸ ਐਵਾਰਡ ਸਮਾਰੋਹ ਵਿੱਚ ਵੱਡੇ- ਵੱਡੇ ਵਿਦਵਾਨਾਂ ਨੇ ਸ਼ਿਰਕਤ ਕੀਤੀl ਸਮਾਰੋਹ ਵਿੱਚ ਚੀਫ਼ ਗੈਸਟ ਦੇ ਤੌਰ ਤੇ ਪੁਹੰਚਣ ਵਾਲੇ ਮਹਿਮਾਨ ਸ਼੍ਰੀਮਾਨ ਪੰਕਜ ਸ਼ਰਮਾ(ਫਾਊਂਡਰ ਐਂਡ ਸੀ.ਈ.ਓ ਆਫ. ਜੀ.ਐਸ. ਐਲ.ਸੀ. ਅਤੇ ਸ਼੍ਰੀਮਤੀ ਪੂਜਾ ਯਾਦੁਵੀਰ(ਡਾਇਰੈਕਟਰ ਅਕੈਡਮਿਕਸ) ਜੀ ਨੇ ਜਿੱਥੇ ਇਸ ਐਵਾਰਡ ਸਮਾਰੋਹ ਦੀ ਪ੍ਰਤਿਨਿਧਤਾ ਕੀਤੀ ਉੱਥੇ ਹੀ ਡਾ. ਧਵਨ ਕੁਮਾਰ ਜੀ ਨੂੰ ਆਪਣੇ ਹੱਥਾਂ ਨਾਲ ਅਵਾਰਡ ਭੇਟ ਕਰਕੇ ਸਨਮਾਨਿਤ ਕੀਤਾ। ਇਹਨਾਂ ਸਾਰੇ ਉੱਚ ਵਿਦਵਾਨਾਂ ਦੁਆਰਾ ਇਸ ਸਮਾਰੋਹ ਵਿੱਚ ਚੁਣੇ ਗਏ ਸਾਰੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ l ਸ਼੍ਰੀ ਧਵਨ ਕੁਮਾਰ ਜੀ ਦੇ ਇਸ ਵਿਲੱਖਣ ਪ੍ਰਾਪਤੀ, ਅਕੈਡਇਲਾਈਟ ਐਵਾਰਡ ਪ੍ਰਾਪਤ ਕਰਨ ਮਗਰੋਂ ਸਕੂਲ ਪਰਤਣ ਤੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਖਿੜ੍ਹੇ ਮੱਥੇ ਸੁਆਗਤ ਕੀਤਾ ਗਿਆ l ਡਾ. ਧਵਨ ਕੁਮਾਰ ਜੀ ਨੇ ਸਕੂਲ ਵਿੱਚ ਪੁਹੰਚ ਕੇ ਜਿੱਥੇ ਆਪਣੇ ਵਿਦਿਆਰਥੀ ਜੀਵਨ ਤੋਂ ਹੁਣ ਤੱਕ ਦੇ ਸਫ਼ਰ ਬਾਰੇ ਦੱਸਿਆ ਉੱਥੇ ਹੀ ਗੁਰੂਕੁਲ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਵੀ ਕੀਤਾl