ਕੁੱਕੜਾਂ ਹੁਸ਼ਿਆਰਪੁਰ 12 ਮਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਮਹਿੰਦਰ ਸੂਦ ਵਿਰਕ ਨੇ ਦੱਸਿਆ ਕਿ ਸੂਦ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 18 ਮਈ ਨੂੰ ਪਿੰਡ ਕੁੱਕੜਾਂ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਦ ਜਠੇਰਿਆਂ ‘ਤੇ ਚਿਰਾਗ ਰੌਸ਼ਨ ਕੀਤੇ ਜਾਣਗੇ ਤੇ ਸਵੇਰੇ ਝੰਡੇ ਦੀ ਰਸਮ 10 ਵਜੇ ਕੀਤੀ ਜਾਵੇਗੀ ਤੇ ਦੁਪਹਿਰ ਨੂੰ ਗਾਇਕ ਬਲਜਿੰਦਰ ਬੈਂਸ ਤੇ ਕੋਮਲ ਬੈਂਸ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਨਾਲ ਹੀ ਭਾਈ ਕੁਲਵਿੰਦਰ ਸਿੰਘ ਸੂਦ ਸੁੰਨੀ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ‘ਤੇ ਐਮ. ਆਰ. ਆਰ ਸੂਦ ਮੈਡੀਕਲ ਹੈਲਥ ਸੈਂਟਰ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ। ਉਹਨਾਂ ਸੂਦ ਪਰਿਵਾਰ ਦੀ ਸੰਗਤ ਨੂੰ ਮੇਲੇ ਵਿੱਚ ਹੁੰਮ ਹੁੰਮਾਂ ਕੇ ਮੇਲੇ ਵਿੱਚ ਪਹੁੰਚਣ ਦੀ ਬੇਨਤੀ ਵੀ ਕੀਤੀ।