ਇਨ੍ਹਾਂ ਪ੍ਰਾਪਤੀਆਂ ਲਈ ਸਮੁੱਚੀ ਮੈਨੇਜਮੈਂਟ ਕਮੇਟੀ ਵੱਲੋਂ ਖੁਸ਼ੀ ਵਿੱਚ ਅਦਾਰੇ ਵਿਖੇ ਅੱਜ ਛੁੱਟੀ ਦਾ ਕੀਤਾ ਗਿਆ ਐਲਾਨ

ਕੋਟਕਪੂਰਾ, 14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫਰੀਦ ਜੀ ਦੀ ਅਪਾਰ ਬਖਸ਼ਿਸ਼ ਸਦਕਾ ਬਾਬਾ ਫਰੀਦ ਪਬਲਿਕ ਸਕੂਲ ਦਾ ਸੀ.ਬੀ.ਐਸ.ਈ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਮੱਲਾ ਮਾਰੀਆਂ ਹਨ। ਬਾਰਵੀਂ ਜਮਾਤ ਵਿੱਚੋਂ ਸਾਇੰਸ ਸਟਰੀਮ ਵਿੱਚੋਂ ਅਰਮਾਨ ਸਿੰਘ ਨੇ 95.4% ਨਾਲ ਪਹਿਲਾ, ਕੁਲਜੀਤ ਕੋਰ ਨੇ 95% ਨਾਲ ਦੂਜਾ ਅਤੇ ਅਰਸ਼ਨੂਰ ਸਿੰਘ ਅਤੇ ਮਾਨਵਜੀਤ ਕੋਰ ਨੇ 92.6% ਨਾਲ ਤੀਜਾ ਸਥਾਨ। ਕਾਮਰਸ ਸਟਰੀਮ ਵਿੱਚੋਂ ਰੀਤੀਕਾ ਵਰਮਾ ਨੇ 95.6% ਨਾਲ ਪਹਿਲਾ, ਐਸ਼ਪ੍ਰੀਤ ਸਿੰਘ ਨੇ 93.6% ਨਾਲ ਦੂਜਾ ਅਤੇ ਬੇਅੰਤ ਕੋਰ ਨੇ 93.2% ਨਾਲ ਤੀਜਾ ਸਥਾਨ ਅਤੇ ਇਸੇ ਤਰ੍ਹਾਂ ਹਿਊਮੈਂਟਿਜ਼ ਸਟਰੀਮ ਵਿੱਚੋਂ ਮਹਿਕਜੋਤ ਕੋਰ ਨੇ 95.2% ਨਾਲ ਪਹਿਲਾ ਸਥਾਨ, ਸੁਖਦੀਪ ਕੌਰ ਨੇ 94.4% ਨਾਲ ਦੂਜਾ ਸਥਾਨ ਅਤੇ ਪਵਨਜੋਤ ਕੋਰ ਨੇ 91.4% ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਜਮਾਤ ਵਿੱਚੋਂ ਜੈਸਮੀਨ ਕੋਰ ਬਰਾੜ ਨੇ 98.2% ਨਾਲ ਪਹਿਲਾ, ਹਰਸਿਮਰਨ ਕੋਰ ਨੇ 98% ਨਾਲ ਦੂਜਾ ਅਤੇ ਖੁਸ਼ਪ੍ਰੀਤ ਕੋਰ ਅਤੇ ਜੀਆ ਕੱਕੜ ਨੇ 97.4% ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ। ਬਾਰਵੀਂ ਜਮਾਤ ਵਿੱਚੋਂ 40 ਵਿਦਿਆਰਥੀਆਂ ਨੇ ਅਤੇ ਦਸਵੀਂ ਵਿੱਚੋਂ ਕੁੱਲ 50 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਅਦਾਰੇ ਦੇ ਪ੍ਰੈਜੀਡੈਂਟ ਸ. ਸਿਮਰਜੀਤ ਸਿੰਘ ਜੀ ਸੇਖੋਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਕਾ. ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ, ਕਾ. ਵਾਈਸ ਪ੍ਰਿੰਸੀਪਲ ਸ੍ਰੀਮਤੀ ਹਰਸਿਮਰਨਜੀਤ ਕੌਰ ਅਤੇ ਕੋਆਰਡੀਨੇਟਰਜ਼ ਦੁਆਰਾ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆ। ਇਸ ਤੋਂ ਇਲਾਵਾ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਗਿਆ ਕਿ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਹਮੇਸ਼ਾ ਹੀ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕਰਦੇ ਆਏ ਹਨ। ਇਸ ਤੋਂ ਇਲਾਵਾ ਸ. ਚਰਨਜੀਤ ਸਿੰਘ ਸੇਖੋ ਵਾਈਸ ਪ੍ਰੈਜੀਡੈਂਟ, ਸ. ਗੁਰਜਾਪ ਸਿੰਘ ਸੇਖੋ ਜਨਰਲ ਸਕੈਟਰੀ, ਡਾ. ਗੁਰਇੰਦਰ ਮੋਹਨ ਸਿੰਘ ਜੀ ਖਜਾਨਚੀ, ਸ. ਦੀਪਇੰਦਰ ਸਿੰਘ ਸੇਖੋ, ਸ.
ਸੁਰਿੰਦਰ ਸਿੰਘ ਰੋਮਾਣਾ, ਸ. ਕੁਲਜੀਤ ਸਿੰਘ ਮੰਗੀਆ ਅਤੇ ਸ. ਨਰਿੰਦਰ ਪਾਲ ਸਿੰਘ ਐਕਜੀਕਿਊਟਵ ਮੈਂਬਰਜ਼ ਨੇ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਬਾਬਾ ਫਰੀਦ ਜੀ ਦੀ ਅਪਾਰ ਰਹਿਮਤ,ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਲਗਨ ਅਤੇ ਜਜ਼ਬੇ ਨਾਲ ਹੀ ਇਹ ਨਤੀਜੇ ਸ਼ਾਨਦਾਰ ਆਏ ਹਨ। ਇਨ੍ਹਾਂ ਪ੍ਰਾਪਤੀਆਂ ਲਈ ਹੀ ਸਮੁੱਚੀ ਮੈਨੇਜਮੈਂਟ ਕਮੇਟੀ ਦੁਆਰਾ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਅਦਾਰੇ ਵਿਖੇ ਮਿਤੀ 14 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ।