ਆਖਿਆ! ਪ੍ਰੋਜੈਕਟ ਉੱਤੇ 334.35 ਲੱਖ ਰੁਪਏ ਤੱਕ ਦਾ ਆਵੇਗਾ ਖਰਚ
ਫ਼ਰੀਦਕੋਟ, 16 ਮਈ (ਵਰਲਡ ਪੰਜਾਬੀ ਟਾਈਮਜ਼)
ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫ਼ਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਫ਼ਰੀਦਕੋਟ ਅਤੇ ਸਾਦਿਕ ਵਿਚਲੀਆਂ 10 ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਜਿੰਨਾਂ ਦੀ ਕੁੱਲ ਲੰਬਾਈ 19.85 ਕਿਲੋਮੀਟਰ ਬਣਦੀ ਹੈ, ਦੇ ਟੈਂਡਰ ਪੰਜਾਬ ਮੰਡੀ ਬੋਰਡ ਵੱਲੋਂ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪ੍ਰੋਜੈਕਟ ਤੇ 334.35 ਲੱਖ ਰੁਪਏ ਖਰਚ ਆਵੇਗਾ ਅਤੇ ਜਲਦ ਹੀ ਇਨ੍ਹਾਂ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਹੋਰ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚ ਪੱਖੀ ਕਲਾਂ ਤੋਂ ਹਰਦਿਆਲੇਆਣਾ ਤੇ 28.50 ਲੱਖ, ਹੱਸਣਭੱਟੀ ਤੋਂ ਪਿੰਡ ਸ਼ਕੂਰ 23.76 ਲੱਖ, ਡੱਲੇਵਾਲਾ ਤੋਂ ਪੱਖੀ ਖੁਰਦ 29.76 ਲੱਖ, ਫ਼ਰੀਦਕੋਟ-ਫ਼ਿਰੋਜਪੁਰ ਰੋਡ ਤੋਂ ਪੱਖੀ ਕਲਾਂ, ਗੁਰੂਦੁਆਰਾ ਸਾਹਿਬ ਤੋਂ ਫਿਰਨੀ ਪਿੰਡ ਪੱਖੀ ਕਲਾ 17.89 ਲੱਖ, ਮਚਾਕੀ ਖੁਰਦ ਤੋਂ ਅਰਾਈਆਵਾਲਾ 34.53 ਕਿਲੋਮੀਟਰ, ਦੀਪ ਸਿੰਘ ਵਾਲਾ ਤੋਂ ਅਹਿਲ 2.79 ਲੱਖ, ਕਾਉਣੀ ਤੋਂ ਸਾਦਿਕ-ਗੁਰੂਹਰਸਾਏ ਰੋਡ 58.14 ਲੱਖ, ਸਾਦਿਕ-ਗੁਰੂਹਰਸਾਏ ਰੋਡ ਤੋਂ ਮੁਕਤਸਰ-ਫਿਰੋਜਪੁਰ ਰੋਡ (ਪਿੰਡ ਡੋਡ) (ਝੋਕ ਸਰਕਾਰੀ ਤੋਂ ਸੰਗਰਾਹੂਰ 59.22 ਲੱਖ, ਗੋਲੇਵਾਲਾ ਸ਼ਮਸ਼ਾਨਘਾਟ ਤੋਂ ਕੋਠੇ ਮਾਲੂਕਾ ਪੱਟੀ ਤੋਂ ਗੋਲੇਵਾਲਾ ਖਰੀਦ ਕੇਂਦਰ ਤੋਂ ਮਹਿਮੂਆਣਾ ਤੋਂ ਗੋਲੇਵਾਲਾ ਰੋਡ 65.44 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਦੀ ਭਲਾਈ ਅਤੇ ਵਧੀਆ ਸੜਕੀ ਨੈੱਟਵਰਕ ਦੇਣ ਲਈ ਹਮੇਸ਼ਾਂ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗਾ।