ਕੋਟਕਪੂਰਾ, 20 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਪੰਜ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਜਸਦੀਪ ਕੌਰ ਸਪੁੱਤਰੀ ਸੁਖਮੰਦਰ ਸਿੰਘ ਨੇ 637/650 (98 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 13ਵਾਂ ਸਥਾਨ, ਇਸ਼ਮੀਤ ਕੌਰ ਸਪੁੱਤਰੀ ਬਲਕਰਨ ਸਿੰਘ ਨੇ 636/650 (97.85 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 14ਵਾਂ ਸਥਾਨ, ਖੁਸ਼ਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ ਅਤੇ ਹਰਸਿਮਰਨ ਕੌਰ ਸਪੁੱਤਰੀ ਸੁਖਦਰਸ਼ਨ ਕੌਰ ਦੋਨਾਂ ਨੇ 635/650 (97.7) ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 15ਵਾਂ ਸਥਾਨ, ਕੋਮਲਵੀਰ ਕੌਰ ਸਪੁੱਤਰੀ ਬੋਹੜ ਸਿੰਘ ਨੇ 630/650 (97 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 20ਵਾਂ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕਮਲਪ੍ਰੀਤ ਸਪੁੱਤਰੀ ਰੇਸ਼ਮ ਸਿੰਘ ਨੇ 626/650 (96.3%), ਸੁਖਪਾਲ ਸਿੰਘ ਸਪੁੱਤਰ ਜਰਨੈਲ ਸਿੰਘ ਨੇ 603/650 (92.73%) ਅੰਕ, ਅੰਮ੍ਰਿਤਪਾਲ ਕੌਰ ਸਪੁੱਤਰੀ ਜਗਤਾਰ ਸਿੰਘ ਨੇ 598/650 (92%) ਅੰਕ, ਸਨੇਹਪ੍ਰੀਤ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ ਨੇ 594/650 (91.4%) ਅੰਕ, ਹਰਨੂਰ ਕੌਰ ਸਪੁੱਤਰੀ ਜਗਮੀਤ ਸਿੰਘ ਨੇ 593/650 (91.2%) ਅੰਕ, ਅਰਸ਼ਦੀਪ ਕੌਰ ਸਪੁੱਤਰੀ ਜਸਕਰਨ ਸਿੰਘ ਨੇ 589/650 (90.6%) ਅੰਕ, ਹਰਗੁਣਪ੍ਰੀਤ ਸਿੰਘ ਸਪੁੱਤਰ ਪਰਮਜੀਤ ਸਿੰਘ ਨੇ 586/650 (90.5%) ਅੰਕ, ਅਕਸੀਸ਼ ਸਪੁੱਤਰੀ ਰੌਸ਼ਨ ਲਾਲ ਨੇ 587/650 (90.3%) ਅੰਕ ਪ੍ਰਾਪਤ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨਾਲ ਸੰਸਥਾ, ਅਧਿਆਪਕਾਂ, ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਹੋਇਆ ਹੈ ਅਤੇ ਉਨ੍ਹਾਂ ਨੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਨਵਪ੍ਰੀਤ ਸ਼ਰਮਾ, ਹਰਵਿੰਦਰ ਸਿੰਘ, ਰਾਜਵਿੰਦਰ ਕੌਰ, ਨਿਸ਼ਾ ਸਿੰਗਲਾ, ਪ੍ਰਦੀਪ ਕੁਮਾਰ, ਅਮਨਦੀਪ ਕੌਰ, ਲਵਪ੍ਰੀਤ ਕੌਰ, ਕੁਲਦੀਪ ਕੌਰ, ਜਸਪ੍ਰੀਤ ਕੌਰ, ਸਰਬਜੀਤ ਕੌਰ, ਸਿਮਰਨ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।