ਕੋਟਕਪੂਰਾ/ਬਰਗਾੜੀ, 20 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਪਬਲਿਕ ਸਕੂਲ, ਬਰਗਾੜੀ ਵਿਖੇ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਇਮਤਿਹਾਨਾਂ ਦੀ ਥਕਾਵਟ ਅਤੇ ਗਰਮੀ ਤੋਂ ਰਾਹਤ ਦਿਵਾਉਣ ਲਈ ਸਕੂਲ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ ਅਤੇ ਪ੍ਰਿੰਸੀਪਲ ਯਸ਼ੂ ਧੀਂਗੜਾ ਦੀ ਦੇਖ-ਰੇਖ ਹੇਠਵਾਟਰ-ਪਾਰਕ ਲਗਾਇਆ ਗਿਆ। ਇਸ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਖੇਡਾਂ, ਝੂਲੇ, ਮਿਊਜੀਕਲ ਰੇਨ ਡਾਂਸ ਅਤੇ ਗੀਤ– ਸੰਗੀਤ ਲਈ ਡੀ.ਜੇ. ਅਤੇ ਵਾਟਰ ਸਲਾਇਡ ਦਾ ਪ੍ਰਬੰਧ ਕੀਤਾ ਗਿਆ ਸੀ। ਬੱਚਿਆਂ ਨੇ ਵਾਟਰ ਗੇਮਜ਼, ਰੇਨ ਸ਼ੋਅ ਦੀ ਫੁਹਾਰਾਂ ਅਤੇ ਡੀ.ਜੇ. ਉਪਰ ਡਾਂਸ ਕਰਕੇ ਖੂਬ ਮੋਜ ਮਸਤੀ ਕੀਤੀ। ਉਹਨਾਂ ਪੂਰੀ ਖੁਸ਼ੀ ਅਤੇ ਉਤਸ਼ਾਹ ਨਾਲਵਾਟਰ-ਪਾਰਕ ਦਾ ਅਨੰਦ ਮਾਣਿਆ। ਬੱਚਿਆਂ ਦੇ ਚਿਹਰੇ ਉੱਪਰ ਰੌਣਕ ਦੇਖ ਕੇ ਬੱਚਿਆਂ ਦੇ ਮਾਪੇ ਬਹੁਤ ਖੁਸ਼ ਸਨ। ਪ੍ਰਿੰਸੀਪਲ ਯਸ਼ੂ ਧੀਂਗੜਾ ਨੇ ਕਿਹਾ ਕਿ ਸਕੂਲਾਂ ਵਿਚ ਅਜਿਹੇ ਕੈਂਪ ਲਾਉਣੇ ਬਹੁਤ ਜ਼ਰੂਰੀ ਹਨ ਤਾਂ ਕਿ ਬੱਚਿਆਂ ਨੂੰ ਦਿਮਾਗੀ ਤੌਰ ’ਤੇ ਹਰ ਤਰਾਂ ਦੀ ਥਕਾਵਟ ਤੋਂ ਰਾਹਤ ਮਿਲ ਸਕੇ ਅਤੇ ਨਵੀਂ ਊਰਜਾ ਪੈਦਾ ਹੋ ਸਕੇ। ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਉਹ ਭਵਿੱਖ ਵਿੱਚ ਅਜਿਹੇ ਵਾਟਰ-ਪਾਰਕ ਦਾ ਪ੍ਰਬੰਧ ਕਰਦੇ ਰਹਿਣਗੇ। ਬੱਚਿਆਂ ਦੇ ਮਾਪਿਆਂ ਨੇ ਵਧੀਆ ਢੰਗ ਨਾਲ ਕਰਵਾਏ ਗਏ ਇਸ ਵਾਟਰ-ਪਾਰਕਦੀ ਸ਼ਲਾਘਾ ਕਰਦਿਆਂ ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਕੋਆਡੀਨੇਟਰਜ਼ ਸਮੇਤ ਸਮੂਹ ਸਟਾਫ਼ ਅਤੇ ਬੱਚੇ ਆਦਿ ਵੀ ਹਾਜ਼ਰ ਸਨ।