ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ
ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਨੇ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪਿੰਡ ਨੱਥੇਵਾਲਾ ਵਿਖੇ ਕਿਸਾਨ ਵੀਰਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਖਨੋਰੀ ਬਾਰਡਰ ’ਤੇ ਹਲਕੇ ਦੇ ਕਿਸਾਨਾਂ ਦਾ ਜੋ ਵੀ ਸਾਮਾਨ ਗੁੰਮ ਹੋਇਆ ਇਸਦੀ ਜਿੰਮੇਵਾਰੀ ਮੇਰੀ ਹੈ ਤੇ ਜੇਕਰ ਸਮਾਨ ਨਹੀਂ ਲੱਭਦਾ ਤਾਂ ਮੈਂ ਸਾਮਾਨ ਆਪਣੇ ਕੋਲੋ ਕਿਸਾਨ ਵੀਰਾਂ ਨੂੰ ਦੇਵਾਗਾਂ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਹਨ ਤੇ ਕਿਸਾਨਾਂ ਦਾ ਹਰ ਦਰਦ ਸਮਝਦੇ ਹਨ। ਜਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਪਿੰਡ ਨੱਥੇਵਾਲਾ ਵਿੱਚ ਕੀਤੇ ਸਵਾਲਾਂ ਦੇ ਜਵਾਬ ਮੰਗੇ ਸਨ। ਜਿਸ ਕਰਕੇ ਹਲਕਾ ਵਿਧਾਇਕ ਸੇਖੋਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਿਸਾਨ ਵੀਰਾਂ ਦਾ ਜੋ ਵੀ ਸਮਾਨ ਗੁੰਮ ਹੋਇਆ ਜੇ ਨਹੀਂ ਲੱਭਦਾ ਉਸਦੀ ਜਿੰਮੇਵਾਰੀ ਲੈਂਦਿਆਂ ਕਿਹਾ ਕਿ ਜੋ ਵੀ ਸਮਾਨ ਕਿਸਾਨ ਵੀਰਾਂ ਦਾ ਗਵਾਚਿਆ ਹੈ, ਉਹ ਮੈਂ ਦੇਵਾਂਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸੇਵਾ ਲਈ ਮੈਂ 24 ਘੰਟੇ ਹਾਜ਼ਰ ਰਹਿੰਦਾ ਹਾਂ। ਉਨ੍ਹਾਂ ਕਿਹਾ ਕਿ ਹਲਕੇ ਦੇ ਕਿਸਾਨ ਲਿਸਟ ਬਣਾ ਕੇ ਦੇਣ ਕਿ ਉਨ੍ਹਾਂ ਦਾ ਕੀ ਸਮਾਨ ਖਨੋਰੀ ਬਾਰਡਰ ’ਤੇ ਗੁੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਹਲਕੇ ਦੇ ਕਿਸਾਨਾਂ ਨਾਲ ਖੁਦ ਖਨੋਰੀ ਬਾਰਡਰ ਤੇ ਜਾ ਕੇ ਉਨ੍ਹਾਂ ਦਾ ਸਮਾਨ ਲੈ ਕੇ ਆਏ ਸਨ।