ਕੋਟਕਪੂਰਾ, 22 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਰੋਡ ’ਤੇ ਨਹਿਰਾਂ ਉਪਰ ਚੱਲ ਰਹੇ ਨਵੇਂ ਪੁਲ ਦੇ ਨਿਰਮਾਣ ਤਹਿਤ ਰਸਤੇ ਨੂੰ ਬੈਰੀਕੇਟ ਲਾ ਕੇ ਬੰਦ ਕੀਤਾ ਹੋਇਆ ਹੈ ਪਰ ਦੇਰ ਰਾਤ ਸ਼ਹਿਰ ਵਾਲੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਕਾਰ ਬੈਰੀਕੇਟ ਤੋੜ ਪੁਲ ਦੇ ਨਿਰਮਾਣ ਲਈ ਪੱਟੇ ਗਏ ਟੋਏ ਵਿੱਚ ਜ਼ਾ ਡਿੱਗੀ। ਜਾਣਕਾਰੀ ਦਿੰਦੇ ਹੋਏ ਪੀ.ਸੀ.ਆਰ. ਮੁਲਾਜ਼ਮ ਨੇ ਦੱਸਿਆ ਕਿ ਰਾਤ ਕਰੀਬ 12:30 ਵਜੇ ਜਦ ਉਹ ਡੀ.ਸੀ. ਫਰੀਦਕੋਟ ਦੀ ਕੋਠੀ ਨਜ਼ਦੀਕ ਡਿਊਟੀ ’ਤੇ ਸਨ, ਤਾਂ ਜ਼ੋਰਦਾਰ ਆਵਾਜ਼ ਆਈ ਅਤੇ ਜਦ ਅਸੀਂ ਭੱਜ ਕੇ ਮੌਕੇ ’ਤੇ ਆਏ ਤਾਂ ਦੇਖਿਆ ਕਿ ਇੱਕ ਕਾਰ ਪੁਲ ਬਣਨ ਲਈ ਪੁਟੇ ਟੋਏ ਵਿੱਚ ਡਿੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਲਾਈਨ ਦੀ ਗਾਰਦ ਨੂੰ ਵੀ ਸੱਦਿਆ ਅਤੇ ਮੌਕੇ ਤੋ ਕਾਰ ਵਿੱਚ ਸਵਾਰ ਨੌਂਜਵਾਨ ਨੂੰ ਬਾਹਰ ਕੱਢਿਆ, ਜਿਸ ਦੇ ਮਾਮੂਲੀ ਸੱਟਾਂ ਵੱਜੀਆਂ ਸਨ ਪਰ ਬਹੁਤ ਵੱਡਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਨੋਜਵਾਨ ਪਾਰਕ ਐਵਨਿਊ ਦਾ ਰਹਿਣ ਵਾਲਾ ਹੈ, ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਪਹੁੰਚਾਇਆ ਗਿਆ ਹੈ।