ਜੈਵਿਕ ਵਿਭਿੰਨਤਾ ਦਿਵਸ 2025 ਸਮਰਪਿਤ ਔਸ਼ਧੀ ਪੌਦਿਆਂ ਦੇ ਸ੍ਰਰੱਖਣ ’ਤੇ ਕੇਂਦਰਤ ਸਮਾਗਮ ਮਨਾਇਆ
ਫ਼ਰੀਦਕੋਟ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਦੀ ਪਹਿਲੀ ਗ੍ਰੀਨ ਕੈਂਪਸ ਹੈਲਥ ਯੂਨੀਵਰਸਿਟੀ ਵਜੋਂ ਮੰਨਤਾ ਪ੍ਰਾਪਤ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ–2025 ਮੌਕੇ ‘ਔਸ਼ਧੀ ਪੌਦਿਆਂ ਰਾਹੀਂ ਕੁਦਰਤ ਦੀ ਸੇਵਾ’ ਵਿਸ਼ੇ ਹੇਠ ਸਮਾਗਮ ਮਨਾਇਆ ਗਿਆ। ਸਮਾਰੋਹ ਦਾ ਅਯੋਜਨ ਮਾਨਯੋਗ ਵਾਇਸ ਚਾਂਸਲਰ ਪ੍ਰੋ. (ਡਾ.) ਰਜੀਵ ਸੂਦ ਜੀ ਦੇ ਯੋਗ ਅਤੇ ਦੂਰ ਅਦੇਸ਼ੀ ਅਗਵਾਈ ਹੇਠ ਯੂਨੀਵਰਸਿਟੀ ਸੈਂਟਰ ਆਫ ਐਕਸੀਲੈਂਸ ਇਨ ਰਿਸਰਚ ਵਲੋਂ ਕੀਤਾ ਗਿਆ। ਸਮਾਰੋਹ ਦੌਰਾਨ ‘ਜੈਵਿਕ ਵਿਭਿੰਨਤਾ ਅਤੇ ਹਾਈਡਰੋਪੋਨਿਕਸ ਰਾਹੀਂ ਔਸ਼ਧੀ ਪੌਦਿਆਂ ਦੀ ਉਤਪਾਦਨ ਵਿਧੀ’ ਵਿਸ਼ੇ ’ਤੇ ਆਧਾਰਿਤ ਐਬਸਟਰੈਕਟ ਪੁਸਤਕ ਵੀ ਰਾਲੀਜ ਕੀਤੀ ਗਈ, ਜੋ ਕਿ ਇਸ ਖੇਤਰ ਵਿੱਚ ਹੋ ਰਹੀ ਨਵੀਨਤਮ ਅਕਾਦਮਿਕ ਅਤੇ ਵਿਗਿਆਨਕ ਰਿਸਰਚ ਨੂੰ ਦਰਸਾਉਂਦੀ ਹੈ। ਇਸ ਉੱਦਮ ਦੇ ਹਿੱਸੇ ਵਜੋਂ, 22-23 ਮਈ 2025 ਤੱਕ ਚੱਲਣ ਵਾਲੀ ਦੋ-ਰੋਜ਼ਾ ਟਰੇਨਿੰਗ ਵਰਕਸ਼ਾਪ ‘ਹਾਈਡਰੋਪੋਨਿਕਸ ਰਾਹੀਂ ਔਸ਼ਧੀ ਪੌਦਿਆਂ ਦੀ ਉਤਪਾਦਨ ਵਿਧੀ’ ’ਤੇ ਸ਼ੁਰੂ ਕੀਤੀ ਗਈ, ਜੋ ਕਿ ਰੀਜਨਲ ਕਮ ਫੈਸੀਲਟੇਸ਼ਨ ਸੈਂਟਰ, ਨੌਰਥ-1, ਨੈਸ਼ਨਲ ਮੈਡੀਸਿਨਲ ਪਲਾਂਟਸ ਬੋਰਡ, ਆਯੂਸ਼ ਮੰਤਰਾਲਾ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ “ਔਸ਼ਧੀ ਪੌਦਿਆਂ ਦੀ ਸੰਰੱਖਣਾ ਅਤੇ ਟਿਕਾਊ ਜੈਵਿਕ ਵਿਭਿੰਨਤਾ ਲਕੜੀਆਂ” ਵਿਸ਼ੇ ’ਤੇ ਵਿਚਾਰ-ਵਟਾਂਦਰੇ ਸੈਸ਼ਨ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ, ਖੋਜਕਰਤਿਆਂ ਅਤੇ ਨੀਤਿਨਿਰਣਾਇਕਾਂ ਨੇ ਭਾਗ ਲਿਆ। ਪ੍ਰੋ. (ਡਾ.) ਸੰਜੀਵ ਸੂਦ, ਵਾਇਸ ਚਾਂਸਲਰ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਜੈਵਿਕ ਵਿਭਿੰਨਤਾ ਦੀ ਸੰਰੱਖਣਾ ਮੌਸਮੀ ਬਦਲਾਅ ਦੀ ਚੁਣੌਤੀ ਅਤੇ ਪਰੰਪਰਾਗਤ ਚਿਕਿਤਸਾ ਵਿਧੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਪ੍ਰੋ. (ਡਾ.) ਰਾਜੀਵ ਸੂਦ, ਉਪ-ਕੁਲਪਤੀ, 26”8S ਨੇ ਆਪਣੇ ਮੁੱਖ ਭਾਸ਼ਣ ਦੌਰਾਨ ਕਿਹਾ ਕਿ ਕਲਾਈਮੇਟ ਚੇਂਜ (ਮੌਸਮੀ ਬਦਲਾਅ) ਦੀ ਰੋਕਥਾਮ ਲਈ ਜੈਵਿਕ ਵਿਭਿੰਨਤਾ, ਵਿਸ਼ੇਸ਼ ਤੌਰ ’ਤੇ ਸਾਡੇ ਦੇਸੀ ਔਸ਼ਧੀ ਪੌਦਿਆਂ ਦੀ ਸੰਰੱਖਣਾ ਨੂੰ ਮੂਲਧਾਰ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਨੁਸੰਧਾਨ, ਨੀਤੀ ਸਹਿਯੋਗ ਅਤੇ ਸਮੁਦਾਇਕ ਭਾਗੀਦਾਰੀ ਦੇ ਸੰਯੁਕਤ ਮਾਡਲ ਦੀ ਲੋੜ ਉੱਤੇ ਜ਼ੋਰ ਦਿੱਤਾ। ਡਾ. ਅਰੁਣ ਚੰਦਨ, ਰੀਜਨਲ ਡਾਇਰੈਕਟਰ, (ਆਯੂਸ਼ ਮੰਤਰਾਲਾ) ਨੇ ਔਸ਼ਧੀ ਪੌਦਿਆਂ ਦੀ ਨੀਤੀ ਪੱਧਰੀ ਸੰਭਾਵਨਾਵਾਂ ਤੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ, ਫਰੀਦਕੋਟ ਅਤੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵਿਚਕਾਰ ਇਕ ਐਕਾਡਮਿਕ ਤੇ ਰਿਸਰਚ ਸਹਿਯੋਗ ਲਈ ਸਮਝੌਤਾ ਪੱਤਰ ’ਤੇ ਹਸਤਾਖਰ ਹੋਏ, ਜੋ ਕਿ ਔਸ਼ਧੀ ਪੌਦਿਆਂ, ਸਾਂਝੇ ਰਿਸਰਚ, ਅਤੇ ਸਿੱਖਿਆ ਵਿੱਚ ਆਉਣ ਵਾਲੀ ਭਵਿੱਖੀ ਸਹਿਯੋਗੀ ਯਾਤਰਾ ਦੀ ਸ਼ੁਰੂਆਤ ਦਰਸਾਉਂਦੇ ਹਨ। ਵਿਸ਼ੇ ਦੇ ਮਾਹਿਰਾਂ ਦੇ ਲੈਕਚਰਾਂ ਅਤੇ ਪੈਨਲ ਚਰਚਾ ਦੌਰਾਨ ਸ਼੍ਰੀਮਤੀ ਰੀਵਾ ਸੂਦ, ਮੈਨੇਜਿੰਗ ਡਾਇਰੈਕਟਰ, ਐਗ੍ਰਿਵਾ ਨੈਚਰਲੀ, ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਔਰਤਾਂ ਦੀ ਅਗਵਾਈ ਵਾਲੀਆਂ ਉਦਯੋਗਿਕ ਸ਼ੁਰੂਆਤਾਂ ਦੀ ਭੂਮਿਕਾ ’ਤੇ ਰੋਸ਼ਨੀ ਪਾਈ। ਡਾ. ਅਸ਼ੀਸ਼ ਆਰ. ਵਰਘਟ, ਪ੍ਰਿੰਸੀਪਲ ਸਾਇੰਟਿਸਟ, ਪਲੰਪੁਰ; ਸ਼੍ਰੀ ਹਰਦੀਪ ਸਿੰਘ ਕਿੰਗਰਾ, ਡਾ. ਸ੍ਰੀਰਾਮ ਰੈੱਡੀ ਪਾਲੀਚੇਰਲਾ, ਕੋ-ਫਾਊਂਡਰ, ਅਰਬਨ ਕਿਸਾਨ ਅਤੇ ਮਿਸਟਰ ਹਿਮਾਂਸ਼ੂ ਨੇ ਹਾਈਡਰੋਪੋਨਿਕ ਤਕਨੀਕ ਰਾਹੀਂ ਔਸ਼ਧੀ ਪੌਦਿਆਂ ਦੀ ਖੇਤੀ ਉੱਤੇ ਆਪਣੇ ਵਿਚਾਰ ਅਤੇ ਤਜਰਬੇ ਪੇਸ਼ ਕੀਤੇ। ਡਾ. ਅਰੁਣ ਚੰਦਨ ਨੇ ਆਯੂਸ਼ ਮੰਤਰਾਲਾ ਵੱਲੋਂ ਕੀਤੀਆਂ ਨੈਸ਼ਨਲ ਪਹੁਲਾਂ ਨੂੂੰੰ ਵੀ ਰੋਸ਼ਨ ਕੀਤਾ। ਸਮਾਗਮ ਵਿੱਚ ਬਹੁਤ ਹੀ ਸਨਮਾਨ ਯੋਗ ਹਸਤੀ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਜਿਨ੍ਹਾਂ ਵਿੱਚ, ਜਿਨ੍ਹਾਂ ਵਿੱਚ ਇੰਜੀ. ਸੁਖਜੀਤ ਸਿੰਘ ਢਿਲਵਾਂ, ਚੇਅਰਮੈਨ; ਸ਼੍ਰੀ ਅਰਵਿੰਦ ਸ਼ਰਮਾ, ਰਜਿਸਟਰਾਰ; ਡਾ. ਰਾਜੀਵ ਸ਼ਰਮਾ, ਡਾ. ਸੰਜੀਵ ਗੋਇਲ; ਡਾ. ਰੋਹਿਤ ਚੋਪੜਾ, ਐਡੀਸ਼ਨਲ ਰਜਿਸਟਰਾਰ; ਅਤੇ ਡਾ. ਨੀਤੂ ਕੁਕੜ, ਮੈਡੀਕਲ ਸੁਪਰਿੰਟੈਂਡੈਂਟ ਸ਼ਾਮਿਲ ਸਨ। ਇਹ ਸਮਾਰੋਹ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ ਜੋ ਕਿ ਵਿਗਿਆਨ, ਸਿੱਖਿਆ, ਪ੍ਰੰਪਰਾਵਾਂ ਅਤੇ ਪ੍ਰਾਕ੍ਰਿਤਿਕ ਸੰਭਾਵਨਾਂ ਦੇ ਸੰਗਮ ਰਾਹੀਂ ਇੱਕ ਸਥਿਰ ਤੇ ਜੈਵਿਕ ਭਵਿੱਖ ਵੱਲ ਵਧ ਰਹੀ ਹੈ।