ਫ਼ਗਵਾੜਾ 26 ਮਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤਿ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 25 ਮਈ 2025 ਦਿਨ ਐਤਵਾਰ ਨੂੰ ਮਾਨਸਰੋਵਰ ਸਾਹਿਤ ਅਕਾਦਮੀ ਦੇ ਤੀਸਰੇ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਪ੍ਰਧਾਨ ਗੁਰਸੇਵਕ ਸਿੰਘ ਭੈਣੀ ਸਾਹਿਤ ਸਭਾ, ਜਸਵੀਰ ਕੌਰ ਜੱਸੀ, ਸ.ਦਰਸ਼ਨ ਸਿੰਘ ਭਾਗਪੁਰੀਆਂ, ਕੰਵਲਜੀਤ ਕੌਰ ਆਂਡਲੂ, ਹਰਬੰਸ ਸਿੰਘ ਰਾਏ ਅਤੇ ਰਾਜ ਕੁਮਾਰ ਸ਼ਰਮਾ ਸ਼ਾਮਿਲ ਹੋਏ। ਪਰ ਕਵੀ ਗੀਤ ਗੁਰਜੀਤ ਸਿੰਘ, ਜਗਵੀਰ ਸਿੰਘ ਵਿੱਕੀ ਨੈੱਟਵਰਕ ਦੀ ਪ੍ਰੇਸ਼ਾਨੀ ਕਰਕੇ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਸਕੇ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ ਅਤੇ ਮਾਨਸਰੋਵਰ ਸਾਹਿਤ ਅਕਾਦਮੀ ਦੇ ਤੀਸਰੇ ਸਥਾਪਨਾ ਦਿਵਸ ਦੀਆਂ ਵਧਾਈਆਂ ਸਮੁੱਚੀ ਮਾਨਸਰੋਵਰ ਦੀ ਟੀਮ ਨੂੰ ਦਿੱਤੀਆਂ। ਫਿਰ ਕੰਵਲਜੀਤ ਕੌਰ ਆਂਡਲੂ ਨੇ ਬਾ ਕਮਾਲ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪ੍ਰਧਾਨ ਗੁਰਸੇਵਕ ਸਿੰਘ ਭੈਣੀ ਸਾਹਿਤ ਸਭਾ ਨੇ ਸ਼ਾਨਦਾਰ ਕਵਿਤਾਵਾਂ ਪੇਸ਼ ਕੀਤੀਆਂ। ਸ.ਦਰਸ਼ਨ ਸਿੰਘ ਭਾਗਪੁਰੀਆਂ ਨੇ ਵੀ ਸੇਧਵਰਧਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਹਰਬੰਸ ਸਿੰਘ ਰਾਏ ਨੇ ਵੀ ਸਕੂਨ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਰਾਜ ਕੁਮਾਰ ਸ਼ਰਮਾ ਨੇ ਇੱਕ ਕਵਿਤਾ ਨਾਲ ਹਾਜ਼ਰੀ ਭਰੀ। ਜਸਵੀਰ ਕੌਰ ਜੱਸੀ ਨੇ ਮਹਿੰਦਰ ਸੂਦ ਵਿਰਕ ਦੀ ਨਵੀਂ ਰਿਲੀਜ਼ ਹੋਈ ਬੁੱਕ ਵਿੱਚੋ ਕਵਿਤਾ ਸੁਣਾ ਕੇ ਸਭ ਦਾ ਮਨ ਮੋਹਿਆ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸੰਚਾਲਕ ਸੂਦ ਵਿਰਕ ਨੇ ਹਰ ਘਰ ਪੰਜਾਬੀਅਤ ਦਾ ਬੂਟਾ ਲਗਾਉਣ ਦਾ ਸੁਨੇਹਾ ਦਿੱਤਾ।