ਸੰਗਰੂਰ 26 ਮਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਖਾਣਾ ਪਕਾਉਣ ਲਈ ਪਾਣੀ , ਹਵਾ ਦਾ ਦਬਾਅ ਤੇ ਤਾਪ ਆਪਸ ‘ਚ ਡੂੰਘਾ ਸੰਬੰਧ ਹੈ।ਪਹਾੜ ‘ਤੇ ਖਾਣਾ ਪਕਾਉਣ ‘ਚ ਮੈਦਾਨ ਨਾਲੋਂ ਵਧੇਰੇ ਸਮਾਂ ਲੱਗਦਾ ਹੈ।ਧਰਤੀ ਉੱਤੇ ਸਮੁੰਦਰੀ ਤਲ ਉੱਤੇ ਹਵਾ ਦਾ ਦਬਾਅ ਪਹਾੜ ਨਾਲੋਂ ਜ਼ਿਆਦਾ ਹੁੰਦਾ ਹੈ। ਜਿਸ ਕਰਕੇ ਪਹਾੜਾਂ ਉੱਤੇ ਪਾਣੀ ਦਾ ਉਬਾਲ ਦਰਜ਼ਾ ਘੱਟ ਜਾਂਦਾ ਹੈ ਭਾਵ ਪਾਣੀ ਘੱਟ ਗਰਮੀ ਅੰਦਰ ਸੋਖ ਕੇ ਛੇਤੀ ਹੀ ਉੱਬਲ ਜਾਏਗਾ। 100 ਡਿਗਰੀ ਤੋਂ ਪਹਿਲਾਂ ਹੀ। ਇਸ ਲਈ ਖਾਣਾ ਬਣਾਉਣ ਨੂੰ ਜਿੰਨੀ ਗਰਮੀ ਚਾਹੀਦੀ ਉਹ ਨਹੀਂ ਮਿਲਦੀ ਜਿਸ ਕਰਕੇ ਪਹਾੜ ਉੱਤੇ ਖਾਣੇ ਨੂੰ ਬਣਨ ‘ਚ ਜ਼ਿਆਦਾ ਵਕਤ ਲੱਗੇਗਾ ਕਿਉਂਕਿ ਪਾਣੀ ਦੀ ਗਰਮੀ ਸੋਖਣ ਦੀ ਸਮਰੱਥਾ ਘੱਟ ਜਾਂਦੀ ਹੈ।
ਪ੍ਰੈਸ਼ਰ ਕੁੱਕਰ ਇਸ ਸਿਧਾਂਤ ਦੇ ਉਲਟ ਕੰਮ ਕਰਦਾ ਹੈ। ਪ੍ਰੈਸ਼ਰ ਕੁੱਕਰ ‘ਚ ਹਵਾ ਦਾ ਦਬਾਅ ਵਧਾ ਦਿੱਤਾ ਜਾਂਦਾ ਹੈ। ਜਿਸ ਕਰਕੇ ਪਾਣੀ ਦਾ ਉਬਾਲ ਦਰਜ਼ਾ ਵੱਧ ਜਾਂਦਾ ਹੈ ਭਾਵ 100 ਡਿਗਰੀ ਤੋਂ ਬਾਅਦ ਉਬਲੇਗਾ, ਪਾਣੀ ਜ਼ਿਆਦਾ ਗਰਮੀ ਸੋਖ ਸਕੇਗਾ। ਇਸ ਲਈ ਖਾਣਾ ਛੇਤੀ ਪੱਕੇਗਾ।
ਪਾਣੀ ਆਕਸੀਜਨ ਤੇ ਹਾਈਡ੍ਰੋਜਨ ਦੇ ਅਣੂਆਂ ( ਐਡਮਜ਼ ਤੋਂ ਮਿਲਕੇ ਬਣਦਾ ਹੈ। ਆਮ ਦਬਾਅ ਉੱਤੇ ਇਹਨਾਂ ਅਣੂੰਆਂ ਵਿੱਚ ਆਪਸੀ ਖਿੱਚ ਨਾਰਮਲ ਹੁੰਦੀ ਹੈ ਪ੍ਰੰਤੂ ਘੱਟ ਦਬਾਅ ਤੇ ਇਹ ਦੂਰ ਦੂਰ ਹੋ ਜਾਂਦੇ ਹਨ। ਇਸ ਲਈ ਇਹਨਾਂ ਨੂੰ ਤਰਲ ਤੋਂ ਗੈਸ ਚ ਬਦਲਣ ਲਈ ਹੋਰ ਵੀ ਘੱਟ ਗਰਮੀ ਦੀ ਲੋੜ ਪੈਂਦੀ ਹੈ। ਇਸ ਲਈ ਪਹਾੜ ਉੱਤੇ ਇਹ ਪਾਣੀ ਜ਼ਲਦੀ ਉੱਬਲ ਕੇ ਭਾਫ਼ ਬਣ ਜਾਂਦਾ ਹੈ। ਉਬਾਲ ਦਰਜ਼ਾ ਉਸ ਤਾਪਮਾਨ ਨੂੰ ਕਿਹਾ ਜਾਂਦਾ ਜਿਥੇ ਕੋਈ ਪਦਾਰਥ ਤਰਲ ਤੋਂ ਗੈਸ ‘ਚ ਬਦਲ ਜਾਂਦਾ ਹੈ।
ਪ੍ਰੈਸ਼ਰ ਕੁੱਕਰ ਦੇ ਅੰਦਰ ਇਹ ਅਣੂ ਬਾਹਰੀ ਦਬਾਅ ਹੇਠ ਹੁੰਦੇ ਹਨ ,ਜਿਸ ਕਰਕੇ ਆਪਸੀ ਖਿੱਚ ਨੂੰ ਘਟਾਉਣ ਲਈ ਵੱਧ ਗਰਮੀ ਦੀ ਲੋੜ ਪਵੇਗੀ ਤੇ ਉਬਾਲ ਦਰਜ਼ਾ ਬਦਲ ਜਾਏਗਾ।
ਹੁਣ ਜੇਕਰ ਪਾਣੀ ਵਿੱਚ ਨਮਕ ਘੋਲ ਦਿੱਤਾ ਜਾਵੇ ਤਾਂ ਕੀ ਹੋਵੇਗਾ ?
ਨਮਕ ਘੋਲਣ ਵੇਲੇ ਸੋਡੀਅਮ ਤੇ ਕਲੋਰੀਨ ਦੇ ਅਣੂ ( ਐਟਮ ) ਪਾਣੀ ਦੇ ਪਰਮਾਣੂ ਨਾਲ ਆਰਜ਼ੀ ਬੌਂਡ ਬਣਾ ਲੈਂਦੇ ਹਨ। ਜਿਸ ਕਰਕੇ ਇਸ ਖਿੱਚ ਨੂੰ ਤੋੜਨ ਲਈ ਵੀ ਜ਼ਿਆਦਾ ਗਰਮੀ/ ਤਾਪ ਦੀ ਲੋੜ ਹੋਵੇਗੀ। ਇਸ ਲਈ ਪਾਣੀ ਦੇਰ ਨਾਲ ਉਬਲੇਗਾ ਤੇ ਖਾਣਾ ਛੇਤੀ ਬਣੇਗਾ। ਇਸ ਲਈ ਅੰਡੇ ਉਬਾਲਣ ਲਈ ਅਕਸਰ ਪਾਣੀ ‘ਚ ਨਮਕ ਪਾ ਦਿੱਤਾ ਜਾਂਦਾ। ਤੰਦੂਰੀ ਆਈਟਮ ਬਣਾਉਣ ਵੇਲੇ ਵੀ ਉਹਨਾਂ ਨੂੰ ਨਮਕ ਲਗਾ ਦਿੱਤਾ ਜਾਂਦਾ।ਆਮ ਕਰਕੇ ਸਬਜ਼ੀ ਵਗੈਰਾ ਬਣਾਉਣ ਲਈ ਮਿਰਚ ਤੇ ਹਲਦੀ ਵਗੈਰਾ ਤੋਂ ਪਹਿਲਾਂ ਲੂਣ ਪਾਇਆ ਜਾਂਦਾ ਹੈ ਤਾਂ ਜੋ ਸਬਜ਼ੀ ਛੇਤੀ ਤਿਆਰ ਹੋ ਜਾਵੇ।