ਪਾਲਾ ਸਿੰਘ ਨੂੰ ਮੁੜ ਤੀਜੀ ਵਾਰ ਜ਼ਿਲ੍ਹਾ ਪ੍ਰਧਾਨ ਅਤੇ ਟਿੰਕੂ ਵਰਮਾ ਨੂੰ ਮੀਤ ਪ੍ਰਧਾਨ ਚੁਣਿਆ
ਕੋਟਕਪੂਰਾ, 27 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਰਾਸ਼ਟਰੀ ਦਿਵਿਆਂਗ ਐਸੋਸ਼ੀਏਸ਼ਨ ਰਜਿ: ਦੀ ਜਰੂਰੀ ਮੀਟਿੰਗ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਵਿਖੇ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਦੇ ਨੈਸ਼ਨਲ ਸੈਕਟਰੀ ਲੱਖਾ ਸਿੰਘ ਸੰਘਰ ਅਤੇ ਨੈਸ਼ਨਲ ਜੁਆਇੰਟ ਸੈਕਟਰੀ ਅਜੇ ਕੁਮਾਰ ਸਾਂਸੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਦਿਵਿਆਂਗ ਵਰਗ ਦੇ ਸੂਝਵਾਨ ਅਤੇ ਪੜੇ-ਲਿਖੇ ਦਵਿਆਂਗ ਭੈਣ/ਭਰਾਵਾਂ ਨੇ ਵੱਧ ਚੜ੍ਹ ਕੇ ਉਤਸ਼ਾਹ ਨਾਲ ਹਿੱਸਾ ਲਿਆ। ਮੀਟਿੰਗ ਦੌਰਾਨ ਦਿਵਿਆਂਗ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ, ਤੰਗੀ ਭਰੀ ਜ਼ਿੰਦਗੀ ਵਿੱਚੋਂ ਕੱਢਣ ਅਤੇ ਆਰ.ਪੀ.ਡਬਲਯੂ.ਡੀ. ਐਕਟ 2016 ਅਨੁਸਾਰ ਉਹਨਾਂ ਦੇ ਸਰਕਾਰ ਪ੍ਰਤੀ ਬਣਦੇ ਹੱਕਾਂ ਸਬੰਧੀ ਉਹਨਾਂ ਨੂੰ ਲੈਣ ਸਬੰਧੀ ਅਤੇ ਬਹੁਤ ਸਾਰੇ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ। ਇਸ ਮੀਟਿੰਗ ਵਿੱਚ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿਸਟਰੇਸ਼ਨ ਨੰਬਰ 2087 ਦੀ ਜਿਲਾ ਕਮੇਟੀ ਬਠਿੰਡਾ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਪਾਲਾ ਸਿੰਘ ਰਾਮ ਨਗਰ ਨੂੰ ਮੁੜ ਤੀਜੀ ਵਾਰ ਜਿਲਾ ਪ੍ਰਧਾਨ ਬਠਿੰਡਾ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਚੁਣਿਆ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਮਾਜਸੇਵੀ ਟਿੰਕੂ ਵਰਮਾ ਨੂੰ ਮੀਤ ਪ੍ਰਧਾਨ ਬਠਿੰਡਾ, ਅੰਕਿਤ ਸ਼ਰਮਾ ਪ੍ਰੈਸ ਸਕੱਤਰ ਬਠਿੰਡਾ, ਗੁਰਦੀਪ ਸਿੰਘ ਮੰਡੀ ਕਲਾਂ ਸੀਨੀਅਰ ਸਲਾਹਕਾਰ ਬਠਿੰਡਾ ਸਮੇਤ ਜਗਸੀਰ ਸਿੰਘ ਗੋਨਿਆਨਾ, ਹਰਮਨ ਸ਼ਰਮਾ ਬਠਿੰਡਾ, ਮਲਕੀਤ ਸਿੰਘ ਬਾਲਿਆਂਵਾਲੀ, ਸੁਖਦੇਵ ਸਿੰਘ ਬਠਿੰਡਾ, ਰਵੀਨਾ ਰਾਣੀ ਬਠਿੰਡਾ, ਮੰਗਾ ਸਿੰਘ, ਰੇਸ਼ਮ ਸਿੰਘ, ਡਾ. ਰਮੇਸ਼ ਚੋਪੜਾ ਗੋਨਿਆਨਾ ਦੀ ਸੀਨੀਅਰ ਮੈਂਬਰਾਂ ਵਜੋਂ ਚੋਣ ਕੀਤੀ ਗਈ। ਇਸ ਦੌਰਾਨ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਬੀਰਬਲ ਸਿੰਘ, ਜਸਵੰਤ ਸਿੰਘ, ਜੱਗਾ ਸਿੰਘ ਮੀਆਂ, ਜੱਸੀ ਮੀਆ, ਰਣਜੀਤ ਸਿੰਘ ਲਾਲੇਆਣਾ, ਲਵਪ੍ਰੀਤ ਕੌਰ ਸਮੇਤ ਹੋਰ ਬਹੁਤ ਸਾਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।