ਕੋਟਕਪੂਰਾ, 27 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਥੋਂ ਨੇੜਲੇ ਪਿੰਡ ਹਰੀ ਨੌ ਦੇ ਗੁਰਦੁਆਰਾ ਬਾਬਾ ਭਾਈ ਸਾਂਈ ਦਾਸ ਜੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸਿੱਧੂ ਤੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਸਿੱਧੂ, ਗੁਰਜੰਟ ਸਿੰਘ ਤੇ ਇਕੱਤਰ ਸਿੰਘ ਸਿੱਧੂ, ਰਣਜੀਤ ਸਿੰਘ ਹੈੱਡ ਗ੍ਰੰਥੀ, ਮਲਕੀਤ ਸਿੰਘ ਖ਼ਾਲਸਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੱਸਿਆ ਤੇ ਸ਼੍ਰੀ ਗੂਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਵਰਤਇਆ ਗਿਆ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਮੁੱਖ ਸੇਵਾਦਾਰ ਸੇਵਕ ਸਿੰਘ ਬਰਾੜ, ਸੇਵਾਦਾਰ ਰਣਜੀਤ ਸਿੰਘ ਰਾਜਾ, ਕੁਲਵੰਤ ਸਿੰਘ ਪ੍ਰਧਾਨ ਸਾਬਕਾ ਸੈਨਿਕ ਯੂਨੀਅਨ, ਗੇਜ ਰਾਮ ਭੌਰਾ, ਰਾਜ ਕੁਮਾਰ ਰਾਜੂ, ਸੋਹਣ ਸਿੰਘ, ਕਾਲਾ ਸਿੰਘ ਸੇਵਾਦਾਰ ਤੇ ਬੋਹੜ ਸਿੰਘ ਸੇਵਾਦਾਰ ਤੋਂ ਇਲਾਵਾ ਗੁਰਚਰਨ ਸਿੰਘ ਚਰਨਾਂ, ਰੇਸ਼ਮ ਸਿੰਘ ਨੰਬਰਦਾਰ, ਫਤਿਹ ਸਿੰਘ ਹਕੀਮ, ਨਿਰਭੈ ਸਿੰਘ ਧਾਲੀਵਾਲ, ਗੁਰਪਿਆਰ ਸਿੰਘ, ਨਿਰਮਲ ਸਿੰਘ ਨਿੰਮਾ, ਬਲਵੀਰ ਸਿੰਘ ਖਾਲਸਾ, ਰੁਪਿੰਦਰ ਕੱਦੂ,ਪਾਲ ਸਿੰਘ, ਵੀਰਾਂ ਮੱਤਾ ਸਮੇਤ ਸਮੂਹ ਸੰਗਤਾਂ ਤੇ ਸਮੂਹ ਨਗਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।