ਅੱਠਵੀਂ ਅਤੇ ਦਸਵੀਂ ਦੇ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਸਨਮਾਨਿਤ
ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵਲੋਂ ਗੋਦ ਲਏ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਵਿਖੇ ਸਾਲ 2024-25 ਦੀ ਬੋਰਡ ਦੀ ਪ੍ਰੀਖਿਆ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਅੱਠਵੀਂ ਅਤੇ ਦਸਵੀਂ ਦੇ ਵਿਦਿਆਰਥੀ-ਵਿਦਿਆਰਥਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸੰਜੀਵ ਰਾਏ ਕਿੱਟੂ ਅਹੂਜਾ ਅਤੇ ਪ੍ਰੋਜੈਕਟ ਚੇਅਰਮੈਨ ਇੰਜੀ. ਭੁਪਿੰਦਰ ਸਿੰਘ ਕਮੋ ਦੀ ਅਗਵਾਈ ਵਿੱਚ ਹੋਏ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ 8ਵੀਂ ਜਮਾਤ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਅਰਸ਼ਦੀਪ ਕੌਰ, ਦਿਵਿਆ ਸ਼ਰਮਾ, ਭਾਵਨਾ ਅਤੇ ਦਸਵੀਂ ਵਿੱਚੋਂ ਭਿੰਦਰ ਕੌਰ, ਸਾਹਿਲ ਅਤੇ ਮਹਿਕ ਸ਼ਰਮਾ ਦਾ ਸਨਮਾਨ ਕਰਨ ਮੌਕੇ ਉਹਨਾਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ। ਆਪਣੇ ਸੰਬੋਧਨ ਦੌਰਾਨ ਡਾ. ਸੁਨੀਲ ਛਾਬੜਾ, ਸੁਰਜੀਤ ਸਿੰਘ ਘੁਲਿਆਣੀ ਅਤੇ ਹਰਵਿੰਦਰ ਸਿੰਘ ਨੇ ਆਖਿਆ ਕਿ ਸਕੂਲ ਦੇ ਵਧੀਆ ਨਤੀਜਿਆਂ ਦਾ ਸਿਹਰਾ ਮੁੱਖ ਅਧਿਆਪਕ ਮਨੀਸ਼ ਛਾਬੜਾ ਸਮੇਤ ਸਮੂਹ ਅਧਿਆਪਕਾਂ ਨੂੰ ਜਾਂਦਾ ਹੈ। ਉਹਨਾਂ ਆਖਿਆ ਕਿ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਵਾਲੇ ਵਿਦਿਆਰਥੀ-ਵਿਦਿਆਰਥਣਾ ਹੀ ਚੰਗੀਆਂ ਪੁਜੀਸ਼ਨਾ ਹਾਸਲ ਕਰਕੇ ਚੰਗੇ ਇਨਸਾਨ ਬਣਦੇ ਹਨ। ਉਹਨਾਂ ਬੱਚਿਆਂ ਨੂੰ ਮਾੜੀ ਸੁਸਾਇਟੀ ਤੋਂ ਬਚ ਕੇ ਹਰ ਖੇਤਰ ਵਿੱਚ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਬੀਰਇੰਦਰਪਾਲ ਸ਼ਰਮਾ, ਨਛੱਤਰ ਸਿੰਘ, ਮਾਸਟਰ ਰਵਿੰਦਰ ਸਿੰਘ, ਮੈਡਮ ਪਵਨਦੀਪ ਕੌਰ, ਮੈਡਮ ਸ਼ਿਖਾ, ਰਜਿੰਦਰ ਕੁਮਾਰ ਰਾਜਾ ਆਦਿ ਵੀ ਹਾਜਰ ਸਨ।