ਫ਼ਰੀਦਕੋਟ 11 ਜੂਨ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਵੱਲੋਂ ਸ਼ਾਇਰ ਅਤੇ ਸੰਗੀਤ ਅਧਿਆਪਕ ਪ੍ਰੋਫੈਸਰ ਰਜੇਸ਼ ਮੋਹਨ ਜੀ ਨੂੰ ਦੇਸ਼ ਭਗਤ ਪੰਡਤ ਚੇਤੰਨ ਦੇਵ ਬੀ. ਐਡ . ਕਾਲਜ ਫ਼ਰੀਦਕੋਟ ਅਤੇ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰਿੰਸੀਪਲ ਬਣਨ ਤੇ ਪੰਜਾਬੀ ਸਾਹਿਤ ਸਭਾ ਰਜਿ ਫ਼ਰੀਦਕੋਟ ਦੇ ਮੁੱਖ ਸਰਪ੍ਰਸਤ ਪ੍ਰਸਿੱਧ ਕਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੀ ਇੱਛਾ ਅਨੁਸਾਰ , ਪ੍ਰਸਿੱਧ ਲੇਖਕ/ ਗਾਇਕ/ ਅਦਾਕਾਰ ਇਕਬਾਲ ਘਾਰੂ, ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਕਲਸੀ, ਨੌਜਵਾਨ ਗ਼ਜ਼ਲਗੋ ਵਤਨਵੀਰ ਜ਼ਖਮੀ ਨੇ ਉਚੇਚੇ ਤੌਰ ਤੇ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਦਫ਼ਤਰ ਵਿੱਚ ਪਹੁੰਚ ਕੇ ਵਧਾਈ ਦਿੱਤੀ ਅਤੇ ਸਭਾ ਵੱਲੋਂ ਬੜੇ ਮਾਣ ਤੇ ਸਤਿਕਾਰ ਨਾਲ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਪ੍ਰਿੰਸੀਪਲ ਰਜੇਸ਼ ਮੋਹਨ ਜੀ ਨਾਲ ਉਸ ਸਮੇਂ ਪ੍ਰੋਫੈਸਰ ਡਾ. ਨਰਿੰਦਰਜੀਤ ਸਿੰਘ ਬਰਾੜ, ਪ੍ਰਿੰਸੀਪਲ ਰਜੇਸ਼ ਮੋਹਨ ਜੀ ਦੇ ਵੱਡੇ ਭਰਾ ਪੱਤਰਕਾਰ ਅਮਿਤ ਸ਼ਰਮਾ, ਵਾਇਸ ਪ੍ਰਿੰਸੀਪਲ ਮੈਡਮ ਡਾ. ਪੂਜਾ ਭੱਲਾ , ਪ੍ਰੋਫੈਸਰ ਐਨ . ਕੇ . ਗੁਪਤਾ ਰਿਟਾਇਰਡ ਪ੍ਰੋਫੈਸਰ ਜੈਨ ਨੇ ਵੀ ਸ਼ਮੂਲੀਅਤ ਕੀਤੀ।