ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਸਿੱਧ ਖੂਨਦਾਨੀ ਸੰਸਥਾ ਪੀ.ਬੀ.ਜੀ. ਵੈਲਫ਼ੇਅਰ ਕਲੱਬ ਗਠਨ ਦੇ 16 ਸਾਲ ਪੂਰੇ ਹੋਣ ਤੇ ਸੰਸਥਾ ਵੱਲੋਂ ਮਿਸ਼ਨ 1313 ਵਿਸ਼ਾਲ ਖੂਨਦਾਨ ਕੈਂਪ, 29 ਜੂਨ 2025 ਦਿਨ ਐਤਵਾਰ ਨੂੰ ਸੰਗਮ ਪੈਲੇਸ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਸਵੇਰੇ 8:00 ਤੋਂ ਦੁਪਹਿਰ 3:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਦਾ ਖੂਨਦਾਨ ਸਬੰਧੀ ਪਿੰਡ ਹਰੀ ਨੌ ਦੇ ਅੰਦਰਲੇ ਗੁਰਦੁਆਰਾ ਸਾਹਿਬ ਵਿਖੇ ਪੋਸਟਰ ਰਿਲੀਜ਼ ਕਰਨ ਉਪਰੰਤ ਨਗਰ ਨਿਵਾਸੀ ਸੰਗਤਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਪ੍ਰਬੰਧਕ ਕਮੇਟੀ ਦੇ ਮੈਂਬਰ ਮਨਜੀਤ ਸਿੰਘ, ਇਕਬਾਲ ਸਿੰਘ, ਸੁਖਦੀਪ ਸਿੰਘ, ਜਸਦੀਪ ਸਿੰਘ ਹੈੱਡ ਗ੍ਰੰਥੀ, ਬਾਬਾ ਪਾਲਾ ਸਿੰਘ ਮੁੱਖ ਸੇਵਾਦਾਰ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਮਾਸਟਰ ਗੇਜ ਰਾਮ ਭੌਰਾ, ਅਜੀਤਪਾਲ ਸਿੰਘ ਸਿੱਧੂ, ਬੂਟਾ ਸਿੰਘ ਸਾਬਕਾ ਮੈਂਬਰ, ਨਿੱਕਾ ਸਿੰਘ ਸਾਬਕਾ ਮੈਂਬਰ, ਰਣਜੀਤ ਸਿੰਘ ਰਾਜਾ, ਅਮਰੀਕ ਸਿੰਘ ਨੰਬਰਦਾਰ, ਲਖਵਿੰਦਰਸਿੰਘ, ਕੌਰ ਸਿੰਘ ਸਾਬਕਾ ਪ੍ਰਧਾਨ, ਬਲਜਿੰਦਰ ਸਿੰਘ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਗੀਸਾ ਆਪ ਆਗੂ, ਹਰਮੇਲ ਸਿੰਘ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਦੀ ਸਮੂੱਚੀ ਟੀਮ, ਮਨਪ੍ਰੀਤ ਸਿੰਘ ਬੱਬੂ ਸੁਵਿਧਾ ਕੇਂਦਰ ਵਾਲੇ, ਰਾਮ ਚੰਦ ਸਮੇਤ ਪੀ.ਬੀ.ਜੀ. ਵੈਲਫ਼ੇਅਰ ਕਲੱਬ ਰਾਜੀਵ ਮਲਿਕ, ਅਮਨਦੀਪ ਘੋਲੀਆ, ਰਵੀ ਅਰੋੜਾ, ਲਵਲੀ ਅਰੋੜਾ, ਗੁਰਪ੍ਰੀਤ ਸਿੰਘ ਗੋਪੀ, ਰਿਸ਼ੀ ਪਲਤਾ, ਮਾਹੀ ਵਰਮਾ ਤੇ ਹੋਰ ਬਹੁਤ ਸਾਰੇ ਪੰਤਵੰਤੇ ਸੱਜਣ, ਨਗਰ ਨਿਵਾਸੀ ਤੇ ਖੂਨਦਾਨੀ ਹਾਜ਼ਰ ਸਨ।