ਸੰਗਰੂਰ 19 ਜੂਨ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੇ ਅਵਸਰ ਤੇ 21 ਜੂਨ ਦਿਨ ਸ਼ਨੀਵਾਰ ਨੂੰ 10.30 ਵਜੇ ਸਵੇਰੇ ਸੈਨਿਕ ਭਵਨ ਸੰਗਰੂਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦਾ ਵਿਸ਼ਾ “ਯੋਗਾ ਤੇ ਮਾਨਸਿਕ ਸਿਹਤ” ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਭਗਵੰਤ ਸਿੰਘ ਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਡਾ. ਤੇਜਵੰਤ ਮਾਨ ਸਾਹਿਤ ਰਤਨ ਦੇ ਆਸ਼ੀਰਵਾਦ ਨਾਲ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋ ਰਹੇ ਸੈਮੀਨਾਰ ਦੇ ਮੁੱਖ ਵਕਤਾ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਹੋਣਗੇ। ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭ ਸੇਖੋਂ ਉਦਘਾਟਨ ਕਰਨਗੇ, ਮੁੱਖ ਮਹਿਮਾਨ ਡਾ. ਨਰਵਿੰਦਰ ਸਿੰਘ ਕੌਸ਼ਲ, ਵਿਸ਼ੇਸ਼ ਮਹਿਮਾਨ ਨਿਹਾਲ ਸਿੰਘ ਮਾਨ ਹੋਣਗੇ। ਕੈਪਟਨ ਹਰਕੇਸ਼ ਸਿੰਘ, ਕੈਪਟਨ ਮਹਿੰਦਰ ਸਿੰਘ, ਚਮਕੌਰ ਸਿੰਘ, ਡਾ. ਜਗਦੀਪ ਕੌਰ ਅਹੂਜਾ, ਅਮਰ ਗਰਗ ਕਲਮਦਾਨ, ਏ.ਪੀ. ਸਿੰਘ, ਡਾ. ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ ਨਾਗਰਾ, ਧਰਮੀ ਤੁੰਗਾਂ, ਪਵਨ ਕੁਮਾਰ ਹੋਸੀ, ਅਵਿਨਾਸ਼ ਸ਼ਰਮਾ, ਆਦਿ ਅਨੇਕਾਂ ਚਿੰਤਕ ਚਰਚਾ ਵਿੱਚ ਭਾਗ ਲੈਣਗੇ। ਹਾਜਰ ਕਵੀ ਕਲਾਮ ਸੁਣਾਉਣਗੇ।