
ਬੋਪਾਰਾਏ ਕਲਾਂ 23 ਜੂਨ (ਪਾਲ ਜਲੰਧਰੀ/ਵਰਲਡ ਪੰਜਾਬੀ ਟਾਈਮਜ਼)
ਬ੍ਰਹਮਲੀਨ ਸੰਤ ਹਰੀਦਾਸ ਮਹਾਰਾਜ ਜੀ ਦਾ 59ਵਾਂ ਬਰਸੀ ਸਮਾਗਮ ਅੰਮ੍ਰਿਤਬਾਣੀ ਪਾਵਨ ਗ੍ਰੰਥ ਦੀ ਛਤਰ ਛਾਇਆ ਦੇ ਹੇਠ ਅਤੇ ਡੇਰੇ ਦੇ ਗੱਦੀ ਨਸ਼ੀਨ ਸੰਤ ਬੀਬੀ ਕ੍ਰਿਸ਼ਨਾ ਦੇਵੀ ਮਹਾਰਾਜ ਜੀ ਦੀ ਪਾਵਨ ਸਰਪਰਸਤੀ ਹੇਠ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਾਹਿਤ ਡੇਰਾ 108 ਸੰਤ ਹਰੀਦਾਸ ਜੀ ਬੋਪਾਰਾਏ ਕਲਾਂ ਵਿਖੇ ਮਨਾਇਆ ਗਿਆ l ਇਸ ਮੌਕੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ ਪਾਵਨ ਜਾਪ ਹੋਏ ਅਤੇ ਵਿਸ਼ਵ ਦੇ ਭਲੇ ਦੀ ਅਰਦਾਸ ਕੀਤੀ ਗਈ l ਇਸ ਮੌਕੇ ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ,ਸੰਤ ਸੁਰਿੰਦਰ ਦਾਸ ਬਾਵਾ ਜੀ, ਸੰਤ ਹਰਵਿੰਦਰ ਦਾਸ ਜੀ,ਸੰਤ ਬੂਟਾ ਭਾਰਤੀ ਜੀ, ਸੰਤ ਧਰਮ ਦਾਸ ਜੀ, ਗਿਆਨੀ ਸੱਜਣ ਸਿੰਘ ਜੀ, ਸ੍ਰੀ ਵਿਕਰਮ ਰਵਿਦਾਸੀਆ, ਸੰਤ ਹਰਮੇਸ਼ਵਰੀ ਜੀ, ਸੰਤ ਹਰਦੇਸਵਰੀ ਜੀ ਆਦਿ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸੰਤ ਹਰੀਦਾਸ ਜੀ ਨੇ ਆਪਣਾ ਸਾਰਾ ਜੀਵਨ ਪ੍ਰਭੂ ਭਗਤੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਲਗਾਇਆ, ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ l ਇਸ ਮੌਕੇ ਬੰਗੜ ਬ੍ਰਦਰ ,ਜੀਵਨ ਸੋਹਲ, ਬਾਬਾ ਭੱਟੀ ਅਤੇ ਸੰਤ ਹਰੀ ਦਾਸ ਡੇਰੇ ਦੇ ਬੱਚਿਆਂ ਨੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ l ਇਸ ਮੌਕੇ ਲੇਖਕ ਮਹਿੰਦਰ ਸੰਧੂ ਮਹੇੜੂ ਦੁਆਰਾ ਸੰਤ ਹਰੀਦਾਸ ਦੇ ਜੀਵਨ ਤੇ ਛਾਪਿਆ ਗਿਆ ਵਿਸ਼ੇਸ਼ ਅੰਕ ਸੰਤਾਂ ਮਹਾਂਪੁਰਸ਼ਾਂ ਵੱਲੋਂ ਰਿਲੀਜ਼ ਕੀਤਾ ਗਿਆ l ਪਹਿਲੀ ਕਲਾਸ ਤੋਂ ਦਸਵੀ ਕਲਾਸ ਤੱਕ ਦੇ ਬੱਚੇ, ਜੋ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਉਹਨਾਂ ਨੂੰ ਸੰਤਾਂ ਵੱਲੋਂ ਸਨਮਾਨਿਤ ਕੀਤਾ ਗਿਆ l ਗੁਰੂ ਦਾ ਲੰਗਰ ਅਤੁੱਟ ਵਰਤਿਆ ਅਤੇ ਸਟੇਜ ਸਕੱਤਰ ਦੀ ਸੇਵਾ ਡਾ ਪ੍ਰੇਮ ਧਨਾਲ ਨੇ ਨਿਭਾਈ l