ਗਿਰੋਹ ਵਿੱਚ ਸ਼ਾਮਲ 5 ਦੋਸ਼ੀਆਂ ਪਾਸੋ ਤੇਜਧਾਰ ਵੀ ਕੀਤੇ ਬਰਾਮਦ : ਐਸਐਸਪੀ
ਦੋਸ਼ੀਆਂ ਖਿਲਾਫ ਪਹਿਲਾਂ ਵੀ ਕਤਲ, ਨਸ਼ੇ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਤਹਿਤ ਮੁਕੱਦਮੇ ਹਨ ਦਰਜ
ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾ, ਚੋਰੀਆਂ ਅਤੇ ਨਸੇ ਦੀ ਤਸਕਰੀ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਥਾਣਾ ਜੈਤੋ ਵੱਲੋਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਹਗੀਰਾ ਪਾਸੋ ਲੁੱਟ-ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਵਿੱਚ 5 ਦੋਸ਼ੀਆਂ ਨੂੰ ਵਾਰਦਾਤ ਕਰਨ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆਂ ਪਾਸੋ ਤੇਜਧਾਰ ਵੀ ਕੀਤੇ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਮਨੋਜ ਕੁਮਾਰ ਡੀ.ਐਸ.ਪੀ. (ਸਬ-ਡਵੀਜਨ) ਜੈਤੋ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਮੋਨਾ ਪੁੱਤਰ ਰਾਜ ਵਾਸੀ ਸੰਗਲਾ ਵਾਲੀ ਗਲੀ ਬਠਿੰਡਾ ਰੋਡ ਜੈਤੋ, ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੇਵੇਵਾਲਾ, ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਅਜਿੱਤ ਗਿੱਲ, ਨਵਦੀਪ ਕੁਮਾਰ ਪੁੱਤਰ ਪਿਆਰੇ ਲਾਲ ਵਾਸੀ ਡਾ. ਅੰਬਦੇਕਰ ਨਗਰ ਜੈਤੋ ਅਤੇ ਅਕਾਸ਼ ਪੁੱਤਰ ਮੰਗੂ ਵਾਸੀ ਨੇੜੇ ਐਸ.ਡੀ.ਐਮ. ਦਫਤਰ ਜੈਤੋ ਵਜੋ ਹੋਈ ਹੈ। ਦੋਸ਼ੀਆ ਪਾਸੋ 01 ਗੰਡਾਸਾ, 01 ਲੋਹੇ ਦੀ ਗੰਡਾਸੀ, 01 ਕੁਹਾੜੀ, 01 ਡਾਗ ਜਿਸ ਵਿੱਚ ਪੱਠੇ ਕੁਤਰਣ ਵਾਲਾ ਟੋਕਾ ਜੜਿਆ ਹੋਇਆ ਅਤੇ 01 ਕਹੀ ਦਾ ਦਸਤਾ ਬਰਾਮਦ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਭਰੋਸੇਯੋਗ ਗੁਪਤ ਜਾਣਕਾਰੀ ਦੇ ਅਧਾਰ ਤੇ ਥਾਣਾ ਜੈਤੋ ਦੀ ਪੁਲਿਸ ਪਾਰਟੀ ਵੱਲੋ ਕਾਰਵਾਈ ਕਰਦੇ ਹੋਏ ਇੱਕ ਆਪਰੇਸ਼ਨ ਚਲਾਇਆ ਗਿਆ ਅਤੇ ਇਹਨਾ ਦੋਸ਼ੀਆਂ ਨੂੰ ਕੋਟਕਪੂਰਾ ਮੁਕਤਸਰ ਬਾਈਪਾਸ ਨੇੜੇ ਰੇਲਵੇ ਅੰਡਰ ਬ੍ਰਿਜ ਜੈਤੋ ਵਿਖੇ ਉਸ ਸਮੇ ਕਾਬੂ ਕੀਤਾ ਗਿਆ, ਜਦੋ ਉਹ ਲੁੱਕ-ਛਿੱਪ ਕੇ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਸਨ। ਜਾਣਕਾਰੀ ਮੁਤਾਬਿਕ ਇਹ ਦੋਸ਼ੀ ਜੁਰਮ ਕਰਨ ਦੇ ਆਦੀ ਹਨ ਇਹਨਾ ਖਿਲਾਫ ਵੱਖ ਵੱਖ ਜੁਰਮਾਂ ਤਹਿਤ ਮੁਕੱਦਮੇ ਦਰਜ ਹਨ। ਇਹ ਗਿਰੋਹ ਜੋ ਸੜਕ ਪਰ ਜਾਂਦੇ ਰਾਹਗੀਰਾ ਪਾਸੋ ਪੈਸੋ, ਮੁਬਾਇਲ ਅਤੇ ਮੋਟਰਸਾਈਕਲਾਂ ਦੀ ਲੁੱਟ ਖੋਹ ਕਰਦੇ ਸਨ ਅਤੇ ਗਰੋਹ ਬਣਾਕੇ ਲੁੱਟਾਂ ਖੋਹਾਂ ਕਰਨ ਦੀਆਂ ਵਾਰਦਾਤਾ ਵਿੱਚ ਵੀ ਸ਼ਾਮਿਲ ਸਨ। ਇਸ ਸਬੰਧੀ ਥਾਣਾ ਜੈਤੋ ਵਿਖੇ ਮਕੱਦਮਾ ਨੰਬਰ 82 ਮਿਤੀ 19.06.2025 ਅ/ਧ 310(4), 310(5) ਬੀ.ਐਨ.ਐਸ. ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।