ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੇਕਰ ਅਸੀਂ ਚੰਗੀ ਜ਼ਿੰਦਗੀ ਜਿਉਣੀ ਚਾਹੰਦੇ ਹਾਂ, ਉਸ ਲਈ ਤੰਦਰੁਸਤ ਸਿਹਤ ਦਾ ਹੋਣਾ ਲਾਜ਼ਮੀ ਹੈ, ਜੇਕਰ ਅਸੀਂ ਆਪਣੀ ਸਿਹਤ ਜਾਂ ਖਾਣ-ਪੀਣ ਦਾ ਖ਼ਿਆਲ ਨਹੀਂ ਰੱਖਾਗੇ ਤਾਂ ਦਵਾਈਆਂ ਦਾ ਆਦੀ ਹੋਣਾ ਪਵੇਗਾ। ਇਹਨਾਂ ਬੋਲਾਂ ਦਾ ਪ੍ਰਗਟਾਵਾ ਅੱਜ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਵੱਲੋਂ ਵਿਸ਼ਵ ਯੋਗਾ ਦਿਵਸ ਦੇ ਸਬੰਧ ’ਚ ਇਕੱਤਰਤਾ ਮੌਕੇ ਉਚੇਚੇ ਤੌਰ ’ਤੇ ਪਹੰੁਚੇ ਡਾ. ਕੰਵਲ ਸੇਠੀ ਅਤੇ ਡਾ. ਕੁਲਦੀਪ ਧੀਰ ਵਿੱਚ ਸਾਂਝੇ ਤੌਰ ’ਤੇ ਆਖੇ ਗਏ। ਉਹਨਾਂ ਦੇ ਇਸ ਮੌਕੇ ਸਾਰਿਆਂ ਨੂੰ ਅਪੀਲ ਕੀਤੀ ਕਿ ਰੋਜ਼ਾਨਾਂ ਕਸਰਤ ਕਰਨ ਦੇ ਨਾਲ-ਨਾਲ ਆਪਣੇ ਖਾਣ-ਪੀਣ ਦੀਆਂ ਚੀਜ਼ਾਂ ਤੇ ਵਿਸ਼ੇਸ਼ ਧਿਆਨ ਦੇਣਾ ਸਮੇਂ ਦੀ ਮੁੱਖ ਜ਼ਰੂਰਤ ਹੈ। ਜਿਸ ਨਾਲ ਬੀਮਾਰੀਆਂ ਪੈਦਾ ਹੋਣ, ਉਹਨਾਂ ਚੀਜ਼ਾਂ ਤੋਂ ਪ੍ਰਹੇਜ਼ ਹੀ ਜ਼ਰੂਰੀ ਹੈ। ਇਸ ਮੌਕੇ ਕਲੱਬ ਪ੍ਰਧਾਨ ਗੁਰਦੀਪ ਸਿੰਘ ਕਲੇਰ ਵੱਲੋਂ ਡਾ. ਕੰਵਲ ਸੇਠੀ ਅਤੇ ਡਾ. ਕੁਲਦੀਪ ਧੀਰ ਦਾ ਵਿਸ਼ਵ ਯੋਗਾ ਦਿਵਸ ’ਤੇ ਪਹੰੁਚਣ ਦਾ ਧੰਨਵਾਦ ਕੀਤਾ, ਇਸ ਮੌਕੇ ਗੁਰਪ੍ਰੀਤ ਸਿੰਘ ਕਮੋਂ ਵੱਲੋਂ ਦੱਸਿਆਂ ਗਿਆ ਕਿ ਟੀਮ ਵੱਲੋਂ ਪਹਿਲਾ ਕੋਟਕਪੂਰਾ ਤੋਂ ਬਾਜੇਖਾਨਾ ਤੱਕ ਦਾ 50 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ ਅਤੇ ਉਪਰੰਤ ਵਿਸ਼ਵ ਯੋਗਾ ਦਿਵਸ ਅਤੇ ਸਿਹਤ ਸਬੰਧੀ ਵਿਚਾਰ-ਵਟਾਂਦਰੇ ਕੀਤੇ ਗਏ, ਕਿਉਂਕਿ ਯੋਗ ਵਿਧੀ ਰਾਹੀਂ ਕੋਈ ਵਾਧੂ ਸਹੂਲਤਾਂ ਤੋਂ ਬਿਨਾਂ ਹੀ ਅਸੀਂ ਆਪਣੇ ਘਰ ਰਹਿ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਜੇਸ਼ ਮੌਂਗਾ, ਜਸਮਨਦੀਪ ਸਿੰਘ ਸੋਢੀ, ਰਜਤ ਕਟਾਰੀਆ, ਗੁਰਸੇਵਕ ਪੁਰਬਾ, ਜਰਨੈਲ ਸਿੰਘ, ਮਨਜਿੰਦਰ ਸਿੰਘ ਅਤੇ ਤੁਲਸੀ ਦਾਸ ਆਦਿ ਮੈਂਬਰ ਹਾਜ਼ਰ ਸਨ।