*ਸ਼ਾਕਿਆ ਸਮਾਜ ਦੇ ਨੁਮਾਇੰਦਿਆਂ ਬੇਟੀ ਪੂਜਾ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਦਿੱਤੀ ਵਧਾਈ*
*ਪੂਜਾ ਨੇ ਸਮੂਹ ਸ਼ਾਕਿਆ ਸਮਾਜ ਦਾ ਸਿਰ ਉੱਚਾ ਕੀਤਾ : ਪਰਮਪਾਲ ਸ਼ਾਕਿਆ*
ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਗੌਤਮ ਬੁੱਧ ਐਜੂਕੇਸ਼ਨਲ ਐਂਡ ਵੈਲਫੇਅਰ ਚੈਰੀਟੇਬਲ ਸੋਸਾਇਟੀ ਰਜਿ: ਪੰਜਾਬ ਦੇ ਸਮੂਹ ਮੈਂਬਰ, ਸਾਕਿਆ ਸਮਾਜ ਦੇ ਬਹੁਤ ਹੀ ਸੂਝਵਾਨ ਗਿਆਨ ਸਿੰਘ ਬੁੱਧ ਜੀ ਦੇ ਨਿਵਾਸ ਸਥਾਨ ਉਹਨਾਂ ਦੀਆਂ ਖੁਸ਼ੀਆਂ ਵਿਚ ਹਿੱਸਾ ਲੈਣ ਅਤੇ ਵਧਾਈਆਂ ਦੇਣ ਪਹੁੰਚੇ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਪਰਮਪਾਲ ਸ਼ਾਕਿਆ, ਓਪ ਪ੍ਰਧਾਨ ਆਸਾਰਾਮ ਅਤੇ ਸੈਕਟਰੀ ਪ੍ਰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਟੀ ਪੂਜਾ ਸਪੁੱਤਰੀ ਸ੍ਰੀ ਗਿਆਨ ਸਿੰਘ ਬੁੱਧ ਵਾਸੀ ਹਰਗੋਬਿੰਦ ਨਗਰ ਫਰੀਦਕੋਟ ਨੇ ਆਪਣੀ ਯੋਗਤਾ ਅਤੇ ਮਿਹਨਤ ਸਦਕਾ ਪੰਜਾਬ ਦੇ ਖੇਡ ਵਿਭਾਗ ਵਿੱਚ ਬਤੌਰ ਅਥਲੈਟਿਕ ਕੋਚ ਵਜੋਂ ਫਰੀਦਕੋਟ ਵਿਖੇ ਪਿਛਲੇ ਦਿਨਾਂ ਵਿੱਚ ਜੁਆਇਨ ਕੀਤਾ। ਜਿੱਥੇ ਬੇਟੀ ਦੇ ਜੁਆਇਨ ਕਰਨ ਵਿੱਚ ਸਮੂਹ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਬੇਟੀ ਨੇ ਸਮੂਹ ਸ਼ਾਕਿਆ ਸਮਾਜ ਦਾ ਸਿਰ ਉੱਚਾ ਕੀਤਾ ਹੈ, ਕਿਉਂਕਿ ਸ਼ਾਕਿਆ ਸਮਾਜ ਦੀਆਂ ਬੇਟੀਆਂ ਸ਼ਾਕਿਆ ਸਮਾਜ ਦੇ ਬੇਟਿਆਂ ਦੇ ਬਿਲਕੁਲ ਬਰਾਬਰ ਮਿਹਨਤ ਕਰਦੀਆਂ ਅਤੇ ਸਫਲਤਾ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸਮਾਜ ਦਾ ਨਾਮ ਰੋਸ਼ਨ ਕਰਦੀਆਂ ਹਨ। ਉਹਨਾਂ ਦੱਸਿਆ ਕਿ ਪੂਜਾ ਦੀ ਇਸ ਸਫਲਤਾ ਸਦਕਾ ਸਮੂਹ ਸਮਾਜ ਦੀਆਂ ਲੜਕੀਆਂ ਵਿੱਚ ਵੀ ਪੜ੍ਹਾਈ ਕਰਨ ਅਤੇ ਨਾਲ ਨਾਲ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਕਰਕੇ ਸਫਲਤਾ ਹਾਸਲ ਕਰਨ ਦਾ ਹੌਂਸਲਾ ਵਧੇਗਾ। ਇਸ ਖੁਸ਼ੀ ਦੇ ਮੌਕੇ ਉੱਪਰ ਸੁਸਾਇਟੀ ਦੇ ਸ਼ਾਮਵੀਰ ਸ਼ਾਕਿਆ ਪ੍ਰਧਾਨ ਕੋਟਕਪੂਰਾ, ਕੈਸ਼ੀਅਰ ਨੇਤਰਪਾਲ, ਛਤਰਪਾਲ ਸਿੰਘ ਜਬਰ ਸਿੰਘ, ਰਾਮਨਾਥ ਹਰਪਾਲ ਆਦਿ ਵੀ ਹਾਜ਼ਰ ਸਨ।