ਕਿਸਾਨਾਂ ਲਈ ਹਰ ਸੰਭਵ ਮੱਦਦ ਲਈ ਪੰਜਾਬ ਸਰਕਾਰ ਪਹਿਲ ਕਦਮੀ ਕਰੇਗੀ : ਚੇਅਰਮੈਨ
ਕੋਟਕਪੂਰਾ, 25 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵੱਖ-ਵੱਖ ਖੇਤੀਬਾੜੀ ਕੀਤਿਆਂ ਦੌਰਾਨ ਜ਼ਖਮੀ ਹੋਏ ਜਾਂ ਆਪਣਾ ਅੰਗ ਗਵਾ ਚੁੱਕੇ ਕਿਸਾਨ ਵੀਰ ਜਾਂ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਅੱਜ ਮਾਰਕੀਟ ਕਮੇਟੀ ਕੋਟਕਪੂਰਾ ਵਿਖੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਦੀ ਅਗਵਾਈ ਵਿੱਚ ਕਰੀਬ ਪੰਜ ਵਿਅਕਤੀਆਂ ਕ੍ਰਮਵਾਰ ਜਿਵੇਂ ਕਿ ਸੁਖਜੀਤ ਕੌਰ ਵਾਸੀ ਪਿੰਡ ਠਾੜਾ ਮੋੜ ਨੂੰ ਤਿੰਨ ਲੱਖ ਰੁਪਏ, ਜਸਪਾਲ ਕੌਰ ਵਾਸੀ ਢਿੱਲਵਾਂ ਕਲਾਂ 12,000, ਸਰਬਜੀਤ ਸਿੰਘ ਵਾਸੀ ਪਿੰਡ ਕੋਟਸੁਖੀਆ 60,000, ਜਸਵੀਰ ਸਿੰਘ ਵਾਸੀ ਪਿੰਡ ਵਾੜਾਦਰਾਕਾ 10,000, ਜਗਸੀਰ ਸਿੰਘ ਦੇਵੀਵਾਲਾ ਨੂੰ 10,000 ਰੁਪਏ ਅਰਥਾਤ 92 ਹਜਾਰ ਦੇ ਚੈੱਕ ਰਾਹਤ ਧਾਰਾਕਾਂ ਨੂੰ ਵੰਡੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਮਜ਼ਦੂਰਾਂ ਲਈ ਰਾਹਤ ਵਾਸਤੇ ਹਰ ਸੰਭਵ ਯਤਨ ਕਰ ਰਹੀ ਹੈ, ਜਦਕਿ ਕਿਸਾਨੀ ਖੇਤੀਬਾੜੀ ਲਈ ਉਹਨਾ ਜਗਹਾ ’ਤੇ ਨਹਿਰੀ ਪਾਣੀ ਪਹੁੰਚਾ ਦਿੱਤਾ ਗਿਆ, ਜਿੱਥੇ ਕਦੀ ਕਿਸੇ ਵੀ ਸਰਕਾਰ ਦੀ ਨਜ਼ਰ ਨਹੀਂ ਪਈ ਸੀ। ਉਹਨਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਕਾਰਜਸ਼ੈਲੀ ਕਿਸਾਨ ਪੱਖੀ ਦੱਸਦਿਆਂ ਕਿਹਾ ਕਿ ਉਹਨਾਂ ਕਿਸਾਨਾਂ ਨਾਲ ਜੋ ਵੀ ਵਾਅਦੇ ਕੀਤੇ ਹਰ ਹੀਲੇ ਪੂਰੇ ਕੀਤੇ ਹਨ, ਭਾਵੇਂ ਟਿੱਬਿਆਂ, ਢਾਣੀਆਂ ਤੱਕ ਨਹਿਰੀ ਪਾਣੀ ਪਹੁੰਚਾਣਾ ਹੋਵੇ ਜਾਂ ਸਮੇਂ ਸਮੇਂ ’ਤੇ ਕਿਸਾਨਾਂ ’ਤੇ ਆਈਆਂ ਕੁਦਰਤੀ ਆਫਤਾਂ ਸਮੇਂ ਵੀ ਕਿਸਾਨਾਂ ਨੂੰ ਰਾਹਤਾਂ ਦਿੱਤੀਆਂ ਗਈਆਂ ਹਨ। ਇਸ ਸਮੇਂ ਉਹਨਾਂ ਨਾਲ ਮਾਰਕਿਟ ਕਮੇਟੀ ਦੇ ਆਕਸ਼ਨ ਰਿਕਾਰਡ ਇੰਚਾਰਜ ਰਮਨਦੀਪ ਕੌਰ ਸਮੇਤ ਹੋਰ ਵੀ ਕਰਮਚਾਰੀ ਹਾਜ਼ਰ ਸਨ।
