ਕੋਟਕਪੂਰਾ, 28 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਮੋੜਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਢਿਲਵਾਂ ਕਲਾਂ ਵਿੱਚ ਨਵੇਂ ਬਾਸਕਿਟਬਾਲ ਮੈਦਾਨ ਦੀ ਸਥਾਪਨਾ ਕੀਤੀ ਗਈ ਹੈ। ਜਿਸ ਲਈ ਨਵ ਨਿਯੁਕਤ ਬਾਸਕਿਟਬਾਲ ਕੋਚ ਮੈਡਮ ਗੁਰਜੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਪਿੰਡ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਆਯੋਜਿਤ ਸਮਾਗਮ ਵਿੱਚ ਸ਼ਾਮਲ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਆਪਣੇ ਸੰਬੋਧਨ ਕਿਹਾ ਕਿ ਪਿੰਡ ਵਿੱਚ ਨਵੀਂ ਪੀੜ੍ਹੀ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਲਈ ਖੇਡਾਂ ਰਾਹੀਂ ਉਨ੍ਹਾਂ ਨੂੰ ਨਸ਼ਾ ਮੁਕਤ ਜੀਵਨ ਵੱਲ ਲੈ ਜਾਣ ਦੀ ਲੋੜ ਹੈ। ਉਨ੍ਹਾਂ ਨਾਲ ਸਰਪੰਚ ਰਾਜਵਿੰਦਰ ਢਿੱਲੋ, ਸਰਪੰਚ ਯੋਧਬੀਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਕੋਚ ਗੁਰਜੀਤ ਕੌਰ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸ਼ੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਯੂਥ ਕਲੱਬ ਢਿੱਲਵਾਂ ਕਲਾਂ ਦੇ ਮਹੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰ ਤੋਂ ਇਲਾਵਾ ਗੁਰਮੀਤ ਸਿੰਘ ਗੀਤਾ, ਸੁਸਾਇਟੀ ਪ੍ਰਧਾਨ ਗੁਰਜਿੰਦਰ ਢਿੱਲੋ, ਖੁਸ਼ਵੀਤ ਭਲੂਰੀਆ, ਗੋਪੀ ਗਿੱਲ, ਹੈਪੀ ਬੁੱਟਰ, ਸੁਖਦੀਪ ਢਿੱਲੋ, ਦੀਪਾ ਵੈਹਣੀਵਾਲ, ਖੁਸ਼ ਧਾਲੀਵਾਲ, ਮਹਾਂਵੀਰ ਢਿੱਲੋ, ਗੁਰਭੇਜ ਸਿੰਘ ਭੇਜਾ, ਬੰਟੀ ਹਾਜ਼ਰ ਆਦਿ ਵੀ ਸਨ।