ਸਹੁੰ ਚੁੱਕ ਸਮਾਗਮ ਮੌਕੇ ਦਰਜਨਾ ਹੋਰ ਕਲੱਬਾਂ ਨੇ ਵੀ ਕੀਤੀ ਭਰਵੀਂ ਸ਼ਮੂਲੀਅਤ
ਕੋਟਕਪੂਰਾ, 1 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਲਾਇਨਜ ਕਲੱਬ ਕੋਟਕਪੂਰਾ ਰਾਇਲ’ ਦਾ 25ਵਾਂ ਸਿਲਵਰ ਜੁਬਲੀ ਸਹੁੰ ਚੁੱਕ ਸਥਾਨਕ ਮੋਗਾ ਰੋਡ ’ਤੇ ਸਥਿੱਤ ਸਮਾਗਮ ਸੇਤੀਆ ਰਿਜੋਰਟ ਵਿਖੇ ਹੋਇਆ। ਜਿਸ ਦੇ ਮੁੱਖ ਮਹਿਮਾਨ ਵਿਨੋਦ ਖੰਨਾ ਪੀ.ਆਈ.ਡੀ. (2007-2009) ਸਨ। ਇੰਡਕਸ਼ਨ ਅਫਸਰ ਡੀ.ਕੇ. ਸੂਦ ਪੀ.ਡੀ.ਜੀ., ਇੰਸਟਾਲੇਸ਼ਨ ਅਫਸਰ ਅਜੇ ਕੁਮਾਰ ਗੋਇਲ ਵੀ.ਡੀ.ਜੀ.-1 ਇਲੈਕਟ (2025-26) ਸਨ। ਮਨਜੀਤ ਸਿੰਘ ਲਵਲੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਮੈਡਮ ਨੀਰੂ ਗੋਇਲ ਨੇ ਪ੍ਰਾਰਥਾ ਅਤੇ ਫਲੈਗ ਵੰਦਨਾ ਪੜੀ। ਡੀ.ਕੇ. ਸੂਦ ਨੇ ਦੋ ਨਵੇਂ ਮੈਂਬਰਾਂ ਨੂੰ ਮਹਿੰਦਰ ਸਿੰਘ ਘੁਲਿਆਣੀ ਅਤੇ ਮਨੋਜ ਕੁਮਾਰ ਮਿੱਤਲ ਨੂੰ ਸਹੁੰ ਚੁਕਾ ਕੇ ਲਾਇਨ ਪਰਿਵਾਰ ਵਿੱਚ ਵਾਧਾ ਕੀਤਾ। ਅਜੇ ਕੁਮਾਰ ਗੋਇਲ ਨੇ ਸਾਲ 2025-26 ਦੀ ਟੀਮ ਨੂੰ ਸਹੁੰ ਚੁਕਾਉਣ ਉਪਰੰਤ ਉਹਨਾਂ ਦੀਆਂ ਜਿੰਮੇਵਾਰੀਆਂ ਬਾਰੇ ਦੱਸਣ ਤੋਂ ਬਾਅਦ ਮੁੱਖ ਮਹਿਮਾਨ ਨੇ ਲਾਇਨਇਜਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾ ਲਾਇਨ ਕਲੱਬ ਰਾਇਲ ਨੂੰ ਨਵਾਂ ਲਾਇਨ ਭਵਨ ਬਣਾਉਣ ਲਈ ਕੁਝ ਸੁਝਾਅ ਦਿੱਤੇ ਅਤੇ ਮਾਇਕ ਸਹਾਇਤਾ ਵਾਸਤੇ ਸਿਫਾਰਸ਼ ਕਰਨ ਦਾ ਵੀ ਭਰੋਸਾ ਦਿਵਾਇਆ। ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਬਦਲੇ ਸਟੇਟ ਬੈਂਕ ਆਫ ਇੰਡੀਆ ਦੇ ਸਹਾਇਕ ਬਰਾਂਚ ਮੈਨੇਜਰ ਰਾਹੁਲ ਅਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਨੇ ਸੰਜੀਵ ਅਹੂਜਾ (ਕਿੱਟੂ), ਭੁਪਿੰਦਰ ਸਿੰਘ ਮੱਕੜ, ਮਨਜੀਤ ਸਿੰਘ ਲਵਲੀ, ਸੁਨੀਲ ਛਾਬੜਾ ਨੂੰ ਇੰਟਰਨੈਸ਼ਨਲ ਪਿੰਨ ਲਾ ਕੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਨਵੀਂ ਟੀਮ ਦੇ ਪ੍ਰਧਾਨ ਮਨਜੀਤ ਸਿੰਘ ਔਲਖ ਨੂੰ ਸਾਲ 2025-26 ਦੀ ਜਿੰਮੇਵਾਰੀ ਬਾਰੇ ਕੁਝ ਨੁਕਤਿਆਂ ਤੋਂ ਜਾਣੂ ਕਰਵਾਇਆ। ਕਲੱਬ ਵਲੋਂ 25ਵੀਂ ਵਰੇਗੰਢ ’ਤੇ ਮੁੱਖ ਮਹਿਮਾਨ ਅਤੇ ਆਏ ਹੋਏ ਲੀਡਰਾਂ ਵਲੋਂ ਕੇਕ ਕੱਟ ਕੇ 25ਵੀਂ ਵਰ੍ਹੇਗੰਢ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਰਵਿੰਦਰ ਪ੍ਰਕਾਸ਼ ਗੋਇਲ ਪੀ.ਡੀ.ਜੀ., ਗੋਪਾਲ ਸ਼ਰਮਾ ਪੀ.ਡੀ.ਜੀ., ਐੱਚ.ਜੇ.ਐੱਸ. ਖੇੜਾ ਸਟਾਰ ਗੈਸਟ, ਟੀ.ਐੱਨ. ਗਰੋਵਰ ਪੀ.ਡੀ.ਜੀ. ਤੋਂ ਇਲਾਵਾ ਲਾਇਨਜ ਕਲੱਬ ਮੁਕਤਸਰ, ਬਠਿੰਡਾ, ਲੁਧਿਆਣਾ, ਮੰਡੀ ਗੋਬਿੰਦਬੜ ਅਤੇ ਬੱਸੀ ਪਠਾਣਾ ਤੋਂ ਪੁੱਜੇ ਸਮੂਹ ਮੈਂਬਰਾਂ ਦਾ ਸੁਰਜੀਤ ਸਿੰਘ ਘੁਲਿਆਣੀ ਵਲੋਂ ਧੰਨਵਾਦ ਕੀਤਾ ਗਿਆ।